ਕਾਠਮਾਂਡੂ - ਨੇਪਾਲ ’ਚ ਇਕ ਬੱਸ ਹਾਦਸੇ ’ਚ ਮਰਨ ਵਾਲੇ 27 ਭਾਰਤੀ ਯਾਤਰੀਆਂ ਦਾ ਪੋਸਟਮਾਰਟਮ ਸ਼ਨੀਵਾਰ ਨੂੰ ਬਾਗਮਤੀ ਸੂਬੇ ਦੇ ਇਕ ਹਸਪਤਾਲ ’ਚ ਕੀਤਾ ਜਾ ਰਿਹਾ ਹੈ। ਇਸ ਦੇ ਬਾਅਦ ਮ੍ਰਿਤਕਾਂ ਦੇ ਸ਼ਰੀਰ ਮਹਾਰਾਸ਼ਟਰ ਭੇਜੇ ਜਾਣਗੇ। ਮੀਡੀਆ ਰਿਪੋਰਟਾਂ ਅਨੁਸਾਰ ਮੱਧ ਨੈਪਾਲ ’ਚ ਸ਼ੁੱਕਰਵਾਰ ਨੂੰ ਇਕ ਭਾਰਤੀ ਸੈਲਾਨੀ ਬੱਸ ਰਾਸ਼ਟਰੀ ਮਾਰਗ ਤੋਂ ਉਲਟ ਕੇ 150 ਮੀਟਰ ਹੇਠਾਂ ਤੇਜ਼ ਵਹਾਅ ਵਾਲੀ ਮਰਸਯਾਂਗਦੀ ਨਦੀ ’ਚ ਡੁੱਬ ਗਈ, ਜਿਸ ਨਾਲ ਘੱਟੋ-ਘੱਟ 27 ਭਾਰਤੀ ਯਾਤਰੀਆਂ ਦੀ ਮੌਤ ਹੋ ਗਈ ਅਤੇ 16 ਹੋਰ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ। ਖ਼ਬਰ ’ਚ ਪੁਲਸ ਉਪ-ਪ੍ਰਧਾਨ ਦੀਪਕ ਰਾਏ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪੋਸਟਮਾਰਟਮ ਲਈ ਮ੍ਰਿਤਕਾਂ ਦੇ ਸ਼ਰੀਰ ਅੰਬੂ ਖੈਰੇਨੀ ਹਸਪਤਾਲ ਤੋਂ ਚਿਤਵਨ ਲਿਜਾਏ ਗਏ।
ਪੁਲਸ ਅਨੁਸਾਰ, ਇਹ ਘਟਨਾ ਨੇਪਾਲ ਦੇ ਚਿਤਵਨ ਜ਼ਿਲੇ ਦੇ ਅੰਬੂ ਖੈਰੇਨੀ ਖੇਤਰ ’ਚ ਦੁਪਹਿਰ ਨੂੰ ਵਾਪਰੀ। ਇਹ ਬੱਸ ਗੋਰਖਪੁਰ ਤੋਂ ਸੀ ਅਤੇ ਇਸ ’ਚ ਡ੍ਰਾਈਵਰ ਅਤੇ ਦੋ ਸਹਾਇਕਾਂ ਸਮੇਤ 43 ਯਾਤਰੀ ਸਵਾਰ ਸਨ। ਹਾਦਸੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਿਆ। ਖ਼ਬਰਾਂ ਮੁਤਾਬਕ ਬੱਸ ’ਚ ਸਵਾਰ ਯਾਤਰੀ 104 ਭਾਰਤੀ ਯਾਤਰੀਆਂ ਦੇ ਸਮੂਹ ਦਾ ਹਿੱਸਾ ਸਨ, ਜੋ ਦੋ ਦਿਨ ਪਹਿਲਾਂ ਹਿਮਾਲਿਆਈ ਦੇਸ਼ ਦੀ 10-ਦਿਨਾਂ ਦੀ ਯਾਤਰਾ ਲਈ ਤਿੰਨ ਬੱਸਾਂ ’ਚ ਸਵਾਰ ਹੋ ਕੇ ਮਹਾਰਾਸ਼ਟਰ ਤੋਂ ਨੇਪਾਲ ਪੁੱਜੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ’ਚ ਮਰੇ ਲੋਕ ਮੁੰਬਈ ਤੋਂ 470 ਕਿਲੋਮੀਟਰ ਦੂਰ ਜਲਗਾਉਂ ਜ਼ਿਲੇ ਦੇ ਵਰਨਗਾਂਵ, ਦਰਿਆਪੁਰ, ਤਲਵੇਲ ਅਤੇ ਭੁਸਾਵਲ ਤੋਂ ਸਨ।
ਛੁੱਟੀਆਂ ਮਨਾਉਣ ਆਈ ਭਾਰਤੀ ਮਹਿਲਾ ਟੋਏ ’ਚ ਡਿੱਗੀ
NEXT STORY