ਜਿਨਾਨ (ਵਾਰਤਾ)- ਪੂਰਬੀ ਚੀਨ ਦੇ ਸ਼ਾਂਦੋਂਗ ਸੂਬੇ ਦੇ ਹੇਜ਼ ਸ਼ਹਿਰ 'ਚ ਆਏ ਭਿਆਨਕ ਤੂਫ਼ਾਨ 'ਚ 5 ਲੋਕਾਂ ਦੀ ਮੌਤ ਹੋ ਗਈ। ਹੇਜ਼ ਦੇ ਐਮਰਜੈਂਸੀ ਪ੍ਰਬੰਧਨ ਬਿਊਰੋ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਡੋਂਗਮਿੰਗ ਕਾਊਂਟੀ ਅਤੇ ਜੁਆਨਚੇਂਗ ਕਾਊਂਟੀ 'ਚ ਆਏ ਭਿਆਨਕ ਤੂਫ਼ਾਨ 'ਚ 88 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ 'ਚੋਂ 5 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਫ਼ਤ 'ਚ ਕੁੱਲ 2,820 ਘਰ, 60,900 ਮਿਊ (4,060 ਹੈਕਟੇਅਰ) ਫਸਲਾਂ ਅਤੇ 48 ਬਿਜਲੀ ਸਪਲਾਈ ਲਾਈਨਾਂ ਨੁਕਸਾਨੀਆਂ ਗਈਆਂ।
ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਰਾਤ ਭਰ ਦੀ ਮੁਰੰਮਤ ਤੋਂ ਬਾਅਦ, ਸਥਾਨਕ ਸੜਕਾਂ, ਸੰਚਾਰ, ਪਾਣੀ ਅਤੇ ਬਿਜਲੀ ਦੀ ਸਪਲਾਈ ਮੂਲ ਰੂਪ ਨਾਲ ਬਹਾਲ ਹੋ ਗਈ ਹੈ, ਜਦੋਂ ਕਿ ਸਥਾਨਕ ਬਚਾਅ ਦਲ ਪ੍ਰਭਾਵਿਤ ਲੋਕਾਂ ਨੂੰ ਕੱਢ ਕੇ ਉਨ੍ਹਾਂ ਦਾ ਮੁੜ ਵਸੇਬਾ ਕਰ ਰਹੇ ਹਨ। ਵਸਨੀਕਾਂ ਦੇ ਘਰਾਂ ਅਤੇ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਦਾ ਵਿਆਪਕ ਸਰਵੇਖਣ ਕਰਨ ਲਈ ਇਕ ਟਾਸਕ ਫੋਰਸ ਤਾਇਨਾਤ ਕੀਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੌਣ ਹਨ UK ਦੇ ਸੰਸਦ ਮੈਂਬਰ ਕਨਿਸ਼ਕ ਨਾਰਾਇਣ, ਭਾਰਤ ਨਾਲ ਹੈ ਸਪੈਸ਼ਲ ਕਨੈਕਸ਼ਨ
NEXT STORY