ਮਿਲਾਨ, (ਸਾਬੀ ਚੀਨੀਆ)— ਲੰਘੇ ਦੋ-ਤਿੰਨ ਸਾਲਾਂ 'ਚ ਇਟਲੀ 'ਚ ਹੋਣ ਵਾਲੇ ਕਬੱਡੀ ਕੱਪ ਅਤੇ ਖੇਡ ਮੇਲੇ ਕੁਝ ਹੱਦ ਤੱਕ ਹਾਸ਼ੀਏ 'ਤੇ ਚਲੇ ਗਏ ਸਨ ਪਰ ਇਸ ਖੇਡ ਸੀਜ਼ਨ 'ਚ ਇਕ ਵਾਰ ਫਿਰ ਨਵੇਂ ਜੋਸ਼ ਨਾਲ ਪੇਂਡੂ ਖੇਡ ਮੇਲਿਆਂ ਦਾ ਆਗਾਜ਼ ਹੋਇਆ ਹੈ। ਪਿਛਲੇ ਦੋ ਕਬੱਡੀ ਕੱਪਾਂ 'ਚ ਜਿੱਥੇ ਵਧੀਆ ਮੈਚ ਹੋਏ ਹਨ, ਉੱਥੇ ਖੇਡ ਸਟੇਡੀਅਮ 'ਚ ਸਰੋਤਿਆਂ ਦੇ ਵੱਡੇ ਇਕੱਠ ਹੋ ਰਹੇ ਹਨ।
ਇਸੇ ਲੜੀ ਨੂੰ ਅੱਗੇ ਤੋਰਦਿਆਂ ਸ਼ਹੀਦ ਭਗਤ ਸਪੋਰਟਸ ਕਲੱਬ ਆਰੋਸੇ ਵਲੋਂ ਚੜ੍ਹਦੀ ਕਲਾ ਸਪੋਰਟਸ ਕਲੱਬ ਲੈਵਨੋ, ਸੈਨਾਲੂੰਗਾ ਦੇ ਸਹਿਯੋਗ ਨਾਲ ਚੌਥਾ ਵੱਡਾ ਖੇਡ ਮੇਲਾ 11 ਅਗਸਤ ਨੂੰ ਬੂਜਿਨੇ 'ਚ ਕਰਵਾਇਆ ਜਾ ਰਿਹਾ ਹੈ। ਇਸ 'ਚ ਯੂਰਪ ਦੇ 8 ਕਬੱਡੀ ਕਲੱਬਾਂ ਦੇ ਖਿਡਾਰੀ ਹਿੱਸਾ ਲੈਣਗੇ। ਇਸ ਤੋਂ ਇਲਾਵਾ, ਕ੍ਰਿਕਟ ਤੇ ਫੁੱਟਬਾਲ ਦੇ ਸ਼ੋਅ ਮੈਚ ਵੀ ਕਰਵਾਏ ਜਾਣਗੇ। ਪ੍ਰਬੰਧਕਾਂ ਵਲੋਂ ਇਸ ਖੇਡ ਮੇਲੇ ਨੂੰ ਕਰਵਾਉਣ ਲਈ ਤਿਆਰੀਆਂ ਆਰੰਭ ਕੀਤੀਆਂ ਜਾ ਚੁੱਕੀਆਂ ਹਨ।
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਇਸ ਖੇਡ ਮੇਲੇ ਨੂੰ ਯੂਰਪ ਵਿਚ ਹੋਣ ਵਾਲੇ ਸਾਰੇ ਖੇਡ ਮੇਲਿਆਂ ਤੋਂ ਵਧੀਆ ਬਣਾਉਣ 'ਚ ਕੋਈ ਕਮੀ ਨਹੀਂ ਛੱਡਣਗੇ। ਇਸ ਖੇਡ ਮੇਲੇ 'ਚ ਬੱਚਿਆਂ ਦੀਆਂ ਦੌੜਾਂ ਤੇ ਬੱਚਿਆਂ ਦਾ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ ਤੇ ਪੰਜਾਬੀ ਕਲਚਰ ਦੀਆਂ ਵੰਨਗੀਆਂ ਨੂੰ ਪੇਸ਼ ਕਰਦਾ ਗਿੱਧੇ-ਭੰਗੜੇ ਦਾ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ।
UK ਸਰਕਾਰ 'ਚ ਕਈ ਭਾਰਤੀ ਸ਼ਾਮਲ, ਪਾਕਿਸਤਾਨੀ ਸਾਜਿਦ ਬਣੇ ਵਿੱਤ ਮੰਤਰੀ
NEXT STORY