ਵਾਰਸਾ-ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਯੂਕ੍ਰੇਨ ਨਾਲ ਲੱਗਦੀ ਪੋਲੈਂਡ ਦੀ ਸਰਹੱਦ ਨੇੜੇ ਤਾਇਨਾਤ ਅਮਰੀਕੀ ਫੌਜੀਆਂ ਨਾਲ ਸ਼ੁੱਕਰਵਾਰ ਨੂੰ ਸਿੱਧੇ ਤੌਰ 'ਤੇ ਗੱਲਬਾਤ ਕਰਨਗੇ ਅਤੇ ਯੂਕ੍ਰੇਨ ਦੇ ਉਨ੍ਹਾਂ ਲੱਖਾਂ ਲੋਕਾਂ ਦੇ ਸੰਕਟ ਦੇ ਬਾਰੇ 'ਚ ਜਾਣਕਾਰੀ ਹਾਸਲ ਕਰਨਗੇ, ਜੋ ਆਪਣੇ ਦੇਸ਼ 'ਤੇ ਰੂਸ ਦੇ ਹਮਲੇ ਤੋਂ ਬਚਣ ਲਈ ਪੋਲੈਂਡ ਜਾ ਰਹੇ ਹਨ। ਬਾਈਡੇਨ ਨੇ ਅਮਰੀਕੀ ਫੌਜ ਦੀ 82ਵੀਂ ਏਅਰਬੋਰਨ ਡਿਵੀਜ਼ਨ ਦੇ ਮੈਂਬਰਾਂ ਨੂੰ ਮਿਲਣ ਦੀ ਯੋਜਨਾ ਬਣਾਈ ਹੈ ਜੋ ਪੋਲਿਸ਼ ਫੌਜੀਆਂ ਨਾਲ ਸੇਵਾ ਦੇ ਰਹੇ ਹਨ।
ਇਹ ਵੀ ਪੜ੍ਹੋ : ਅਮਰੀਕਾ ਨੇ UAE 'ਚ ਬੋਕੋ ਹਰਾਮ ਦੇ ਮੈਂਬਰਾਂ ਨੂੰ ਬਣਾਇਆ ਨਿਸ਼ਾਨਾ
ਉਹ ਸ਼ੁੱਕਰਵਾਰ ਦੁਪਹਿਰ ਦੱਖਣੀ-ਪੂਰਬੀ ਪੋਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਰੇਜਜੋ 'ਚ ਹਵਾਈ ਅੱਡੇ 'ਤੇ ਪਹੁੰਚੇ। ਉਹ ਪੋਲਿਸ਼ ਰਾਸ਼ਟਰਪਤੀ ਐਂਡ੍ਰੇਜ ਡੂਡਾ ਅਤੇ ਹੋਰ ਨਾਲ ਗੱਲਬਾਤ ਲਈ ਸ਼ਨੀਵਾਰ ਨੂੰ ਵਾਰਸਾ 'ਚ ਹੋਣਗੇ। ਪੋਲਿਸ਼ ਨੇਤਾ ਨੂੰ ਸ਼ੁੱਕਰਵਾਰ ਨੂੰ ਹਵਾਈ ਅੱਡੇ 'ਤੇ ਬਾਈਡੇਨ ਦਾ ਸਵਾਗਤ ਕਰਨਾ ਸੀ ਪਰ ਤਕਨੀਕੀ ਸਮੱਸਿਆ ਕਾਰਨ ਉਨ੍ਹਾਂ ਦੇ ਜਹਾਜ਼ 'ਚ ਦੇਰੀ ਹੋ ਗਈ।
ਇਹ ਵੀ ਪੜ੍ਹੋ : ਬ੍ਰਿਟੇਨ ਦੇ PM ਜਾਨਸਨ ਨੇ ਸ਼ੀ ਜਿਨਪਿੰਗ ਨਾਲ ਫੋਨ 'ਤੇ ਕੀਤੀ ਗੱਲਬਾਤ
ਯੂਰਪੀਅਨ ਯੂਨੀਅਨ ਨੇ ਕਿਹਾ ਕਿ ਯੂਕ੍ਰੇਨ ਦੇ ਲਗਭਗ 35 ਲੱਖ ਲੋਕ ਦੇਸ਼ ਛੱਡ ਕੇ ਭੱਜ ਗਏ ਹਨ। ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਵਿਨ ਨੇ ਕਿਹਾ ਕਿ ਬਾਈਡੇਨ ਅਮਰੀਕੀ ਫੌਜੀਆਂ ਅਤੇ ਮਾਹਿਰਾਂ ਤੋਂ ਜ਼ਮੀਨੀ ਸਥਿਤੀ ਦੇ ਬਾਰੇ 'ਚ ਜਾਣਕਾਰੀ ਲੈਣਗੇ। ਵਿਸ਼ਵ ਦੇ ਹੋਰ ਨੇਤਾਵਾਂ ਨਾਲ ਬੈਠਕਾਂ ਤੋਂ ਬਾਅਦ ਬ੍ਰਸੇਲਜ਼ 'ਚ ਬਾਈਡੇਨ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ 'ਚ ਸਭ ਤੋਂ ਵੱਡੇ ਸ਼ਰਨਾਰਥੀ ਸੰਕਟ ਨਾਲ ਨਜਿੱਠਣ ਲਈ ਪੋਲੈਂਡ, ਰੋਮਾਨੀਆ ਅਤੇ ਜਰਮਨੀ ਨੂੰ ਇਕੱਲੇ ਨਹੀਂ ਛੱਡਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Anil Ambani ਨੇ R-ਇਨਫ੍ਰਾ ਤੇ ਰਿਲਾਇੰਸ ਪਾਵਰ ਦੇ ਡਾਇਰੈਕਟਰ ਅਹੁਦੇ ਤੋਂ ਦਿੱਤਾ ਅਸਤੀਫ਼ਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਅਮਰੀਕਾ ਨੇ UAE 'ਚ ਬੋਕੋ ਹਰਾਮ ਦੇ ਮੈਂਬਰਾਂ ਨੂੰ ਬਣਾਇਆ ਨਿਸ਼ਾਨਾ
NEXT STORY