ਹੇਰੋਬੋਥ ਬੀਚ-ਰਾਸ਼ਟਰਪਤੀ ਜੋਅ ਬਾਈਡੇਨ ਡੇਲਾਵੇਅਰ 'ਚ ਆਪਣੇ ਬੀਚ ਹਾਊਸ ਨੇੜੇ ਕੇਪ ਹੇਨਲੋਪੇਨ ਸਟੇਟ ਪਾਰਕ ਨੇੜੇ ਸ਼ਨੀਵਾਰ ਨੂੰ ਸਾਈਕਲ ਤੋਂ ਉਤਰਨ ਦੀ ਕੋਸ਼ਿਸ਼ ਕਰਦੇ ਹੋਏ ਡਿੱਗ ਪਏ, ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ। ਘਟਨਾ ਤੋਂ ਤੁਰੰਤ ਬਾਅਦ ਅਮਰੀਕਾ ਸੀਕ੍ਰੇਟ ਸਰਵਿਸ ਏਜੰਟਸ ਨੇ ਰਾਸ਼ਟਰਪਤੀ ਨੂੰ ਉੱਠਣ 'ਚ ਮਦਦ ਕੀਤੀ। ਉਸ ਤੋਂ ਤੁਰੰਤ ਬਾਅਦ ਬਾਈਡੇਨ ਨੇ ਪੱਤਰਕਾਰਾਂ ਨੂੰ ਕਿਹਾ ਕਿ ''ਮੈਂ ਠੀਕ ਹਾਂ।''
ਇਹ ਵੀ ਪੜ੍ਹੋ : ਕੀਮਤਾਂ ਨੂੰ ਕੰਟਰੋਲ ਕਰਨ ਲਈ ਖੰਡ ਐਕਸਪੋਰਟ ’ਤੇ ਜਾਰੀ ਰਹਿ ਸਕਦੀਆਂ ਹਨ ਪਾਬੰਦੀਆਂ
ਉਨ੍ਹਾਂ ਕਿਹਾ ਕਿ ਬਸ ਮੇਰਾ ਪੈਰ ਫਸ ਗਿਆ ਸੀ। ਜ਼ਿਕਰਯੋਗ ਹੈ ਕਿ 79 ਸਾਲਾ ਰਾਸ਼ਟਰਪਤੀ ਬਾਈਡੇਨ ਅਤੇ ਉਨ੍ਹਾਂ ਦੀ ਪਤਨੀ ਜਿਲ ਬਾਈਡੇਨ ਸਵੇਰੇ ਸਾਈਕਲ 'ਤੇ ਘੁੰਮਣ ਨਿਕਲੇ ਸਨ ਅਤੇ ਆਪਣੇ ਸ਼ੁਭਚਿੰਤਕਾਂ ਨੂੰ ਮਿਲਣ ਲਈ ਜਾ ਰਹੇ ਸਨ। ਹੈਲਮੇਟ ਪਹਿਨੇ ਹੋਏ ਬਾਈਡੇਨ ਸਾਈਕਲ ਤੋਂ ਉਤਰਨ ਦੀ ਕੋਸ਼ਿਸ਼ ਕਰਦੇ ਹੋਏ ਹੇਠਾਂ ਡਿੱਗ ਪਏ। ਸੱਜੇ ਪਾਸੇ ਡਿੱਗਣ ਤੋਂ ਬਾਅਦ ਸੰਭਲਦੇ ਹੋਏ ਬਾਈਡੇਨ ਤੁਰੰਤ ਖੜ੍ਹੇ ਹੋ ਗਏ।
ਇਹ ਵੀ ਪੜ੍ਹੋ : ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਕੁਓਰਤਾਨੇ ਖੇਡਾਂ ’ਚ ਜਿੱਤਿਆ ਸੋਨ ਤਮਗਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਇਟਲੀ 'ਚ 5 ਸਾਲਾ ਮਾਸੂਮ ਧੀ ਨੂੰ ਕਲਯੁੱਗੀ ਮਾਂ ਨੇ ਦਿੱਤੀ ਦਰਦਨਾਕ ਮੌਤ
NEXT STORY