ਮਾਲੇ (ਏ. ਐੱਨ. ਆਈ.) : ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਭਾਰਤ ਨਾ ਤਣਾਅ ਦਰਮਿਆਨ ਮੁੜ ਤੇਵਰ ਦਿਖਾਉਂਦੇ ਹੋਏ ਬਿਆਨ ਦਿੱਤਾ ਹੈ। ਤੁਰਕੀ ਤੋਂ ਖਰੀਦੇ ਗਏ ਡਰੋਨਾਂ ਨੂੰ ਮਾਲਦੀਵ ਫੌਜ ’ਚ ਸ਼ਾਮਲ ਕਰਦੇ ਹੋਏ ਮੁਈਜ਼ੂ ਨੇ ਕਿਹਾ ਕਿ ਮਾਲਦੀਵ ਦੇ ਇਲਾਕਿਆਂ ’ਤੇ ਨਿਗਰਾਨੀ ਰੱਖਣਾ ਕਿਸੇ ਬਾਹਰੀ ਧਿਰ ਲਈ ਚਿੰਤਾ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ। ਇਸ ਦੇ ਨਾਲ ਹੀ ਮੁਈਜ਼ੂ ਨੇ ਮਾਲਦੀਵ ਦੇ ਰੱਖਿਆ ਬਲਾਂ ਨੂੰ ਹੋਰ ਮਜ਼ਬੂਤ ਕਰਨ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ: ਯੂਨੀਵਰਸਿਟੀ ਦੇ ਵਿਦਿਆਰਥੀ ਨਾਲ ਭਰੀ ਬੱਸ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 11 ਹਲਾਕ
ਮਾਲਦੀਵ ਦੇ ਰਾਸ਼ਟਰਪਤੀ ਦਫਤਰ ਵੱਲੋਂ ਜਾਰੀ ਰਿਪੋਰਟ ਮੁਤਾਬਕ ਮੁਈਜ਼ੂ ਨੇ ਮਾਲਦੀਵ ਨੈਸ਼ਨਲ ਡਿਫੈਂਸ ਫੋਰਸ ਏਅਰ ਕੋਰ ਅਤੇ ਮਨੁੱਖ ਰਹਿਤ ਹਵਾਈ ਵਾਹਨ ਦੀ ਲਾਂਚਿੰਗ ਦੌਰਾਨ ਭਾਰਤ ਖਿਲਾਫ ਨਵੀਆਂ ਟਿੱਪਣੀਆਂ ਕੀਤੀਆਂ। ਮੁਈਜ਼ੂ ਨੇ ਕਿਹਾ ਕਿ ਮਾਲਦੀਵ ਕੋਈ ਛੋਟਾ ਦੇਸ਼ ਨਹੀਂ ਹੈ ਅਤੇ ਟਾਪੂ ਦੇਸ਼ ਆਪਣੀ ਨਿਗਰਾਨੀ ਕਰਨ ਵਿਚ ਸਮਰੱਥ ਹੈ। ਉਨ੍ਹਾਂ ਕਿਹਾ ਕਿ ਮਾਲਦੀਵ ਇਕ ਆਜ਼ਾਦ ਅਤੇ ਪ੍ਰਭੂਸੱਤਾ ਸੰਪੰਨ ਰਾਸ਼ਟਰ ਹੈ, ਮਾਲਦੀਵ ਦੇ ਇਸ ਕਦਮ ਨਾਲ ਕਿਸੇ ਵੀ ਮਿੱਤਰ ਦੇਸ਼ ਨਾਲ ਸਬੰਧਾਂ ਵਿਚ ਕੋਈ ਰੁਕਾਵਟ ਨਹੀਂ ਪਵੇਗੀ।
ਇਹ ਵੀ ਪੜ੍ਹੋ: ਡਕੈਤੀ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ 2 ਭਾਰਤੀ ਗ੍ਰਿਫ਼ਤਾਰ, ਹਥਿਆਰ ਵੀ ਬਰਾਮਦ
ਮੁਹੰਮਦ ਮੁਈਜ਼ੂ ਨੇ ਐਲਾਨ ਕੀਤਾ ਹੈ ਕਿ ਮਾਲਦੀਵ ਆਪਣੇ ਤੱਟ ਰੱਖਿਅਕਾਂ ਦੀ ਸਮਰੱਥਾ ਨੂੰ ਦੁੱਗਣਾ ਕਰੇਗਾ ਅਤੇ ਏਅਰ ਫੋਰਸ ਕੋਰ ਦੇ ਬੇੜੇ ਦਾ ਵਿਸਤਾਰ ਵੀ ਕਰੇਗਾ। ਇਸ ਦੇ ਇਲਾਵਾ ਮਾਲਦੀਵ ਫੌਜ ਨੂੰ ਮਜ਼ਬੂਤ ਕਰਨ ’ਤੇ ਵੀ ਕੰਮ ਕਰੇਗਾ। ਮੁਈਜ਼ੂ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਹਾਲ ਹੀ ਵਿਚ ਭਾਰਤੀ ਫੌਜੀਆਂ ਦਾ ਪਹਿਲਾ ਜੱਥਾ ਮਾਲਦੀਵ ਤੋਂ ਵਾਪਸ ਪਰਤਿਆ ਹੈ।
ਇਹ ਵੀ ਪੜ੍ਹੋ: ਸ਼ਰਮਨਾਕ; ਘਰ ’ਚ 10 ਦਿਨਾਂ ਲਈ ਇਕੱਲੀ ਛੱਡੀ 16 ਮਹੀਨਿਆਂ ਦੀ ਧੀ ਦੀ ਮੌਤ, ਮਾਂ ਨੂੰ ਹੋਈ ਉਮਰ ਕੈਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਸ਼੍ਰੀਲੰਕਾ: ਵਿਕਰਮਸਿੰਘੇ ਨੇ ਕੈਬਨਿਟ ਨੂੰ ਰਾਸ਼ਟਰਪਤੀ ਚੋਣਾਂ ਦੀ ਤਿਆਰੀ ਕਰਨ ਦੇ ਦਿੱਤੇ ਨਿਰਦੇਸ਼
NEXT STORY