ਨਿਊਯਾਰਕ— ਭਾਰਤ ਅਤੇ ਏਸ਼ੀਆ ਮਾਮਲਿਆਂ ਦੇ ਮਸ਼ਹੂਰ ਮਾਹਰਾਂ ਦੀ ਮੰਨੀਏ ਤਾਂ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ 'ਸਧੇ ਹੋਏ ਕਾਰੋਬਾਰੀ' ਹਨ, ਜੋ ਚੀਜ਼ਾਂ ਨੂੰ ਪੂਰਾ ਕਰਨ ਲਈ ਪੁਰਾਣੀਆਂ ਪਰੰਪਰਾਵਾਂ ਤੋੜਨ ਦੇ ਚਾਹਵਾਨ ਹਨ।
ਏਸ਼ੀਆ ਸੋਸਾਇਟੀ ਪਾਲਿਸੀ ਇੰਸਟੀਚਿਊਟ ਦੇ ਨਾਲ ਭਾਰਤ ਲਈ ਸੀਨੀਅਰ ਫੇਲੋ ਮਾਰਸ਼ਲ ਬਾਉਟਨ ਨੇ ਇਕ ਬਿਆਨ 'ਚ ਕਿਹਾ ਕਿ ਟ੍ਰੰਪ ਪ੍ਰਸ਼ਾਸ਼ਨ ਮਾਲ ਨੂੰ ਭੇਜਣ ਲਈ ਬਾਜ਼ਾਰ ਚਾਹੁੰਦਾ ਹੈ ਅਤੇ ਭਾਰਤ ਨਿਵੇਸ਼ ਚਾਹੁੰਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਦੋਹਾਂ ਨੇਤਾਵਾਂ ਨੂੰ ਅਗਲੇ ਹਫਤੇ ਹੋ ਰਹੀ ਉਨ੍ਹਾਂ ਦੀ ਪਹਿਲੀ ਬੈਠਕ 'ਚ ਦੋ-ਪੱਖੀ ਆਰਥਿਕ ਸੰਬੰਧ ਬਦਲਣ 'ਤੇ ਧਿਆਨ ਕੇਂਦਰਿਤ ਕਰਨ ਚਾਹੀਦਾ ਹੈ। ਦ ਸ਼ਿਕਾਗੋ ਕਾਉੂਂਸਿਲ ਆਨ ਗਲੋਬਲ ਅਫੇਅਰਸ ਤੋਂ ਰਿਟਾਇਰ ਮੁੱਖੀ ਬਾਉਟਨ ਨੇ ਦੋਹਾਂ ਦੇਸ਼ਾਂ 'ਚ ਆਰਥਿਕ ਸੰਬੰਧਾਂ ਨੂੰ ਰਾਜਨੀਤਿਕ ਅਤੇ ਸੁਰੱਖਿਆ ਸਹਿਯੋਗ ਦੇ ਮੁਕਾਬਲੇ ਸਭ ਤੋਂ ਕਮਜ਼ੋਰ ਦੱਸਿਆ।
15 ਸਾਲਾਂ 'ਚ ਭਾਰਤ ਦਾ ਨਿਰਯਾਤ ਤੇਜ਼ੀ ਨਾਲ ਵੱਧਿਆ
ਬਾਉਟਨ ਮੁਤਾਬਕ ਜੇ ਮੋਦੀ ਅਤੇ ਟ੍ਰੰਪ ਅਮਰੀਕਾ-ਭਾਰਤ ਸੰਬੰਧਾਂ ਬਾਰੇ ਕੁਝ ਵੱਡਾ ਸੋਚਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਰਿਥਕ ਸੰਬੰਧਾਂ 'ਚ ਬਦਲਾਅ ਲਿਆਉਣ ਬਾਰੇ ਸੋਚਣਾ ਚਾਹੀਦਾ ਹੈ। ਹੁਣ ਭਾਰਤ ਨਾਲ ਅਮਰੀਕਾ ਦਾ ਵਪਾਰ 100 ਅਰਬ ਡਾਲਰ ਤੱਕ ਵੱਧ ਗਿਆ ਹੈ। ਹਾਲਾਂਕਿ ਬੀਤੇ 15 ਸਾਲਾਂ 'ਚ ਭਾਰਤ ਦਾ ਨਿਰਯਾਤ ਤੇਜ਼ੀ ਨਾਲ ਵੱਧਿਆ ਹੈ। ਪਰ ਅਮਰੀਕਾ 'ਚ ਭਾਰਤੀ ਮਾਲ ਦਾ ਨਿਰਯਾਤ ਸਾਲ 2016 'ਚ ਕੁਲ ਅਮਰੀਕੀ ਨਿਰਯਾਤ ਦਾ ਸਿਰਫ 2.1 ਫੀਸਦੀ ਹੀ ਰਿਹਾ। ਮੋਦੀ ਦੀ ਅਮਰੀਕਾ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਆਵਜਨ ਸੁਧਾਰ 'ਤੇ ਟ੍ਰੰਪ ਪ੍ਰਸ਼ਾਸਨ 'ਤੇ ਧਿਆਨ ਕੇਂਦਰਿਤ ਕਰਨ 'ਚ ਐੱਚ1ਬੀ ਵੀਜਾ ਨੂੰ ਲੈ ਕੇ ਭਾਰਤੀ ਆਈ. ਟੀ. ਪੇਸ਼ੇਵਰਾਂ ਅਤੇ ਕੰਪਨੀਆਂ 'ਚ ਚਿੰਤਾਵਾਂ ਵੱਧੀਆਂ ਹਨ।
ਹਰਜੀਤ ਸਿੰਘ ਸੱਜਣ ਨਾਲ 'ਸੁਪਰ ਸਿੰਘ' ਫਿਲਮ 'ਚ ਇਹ ਹੈ ਦਿਲਜੀਤ ਦਾ ਕੁਨੈਕਸ਼ਨ
NEXT STORY