ਕੋਲੰਬੋ (ਭਾਸ਼ਾ): ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਰਾ ਰਾਜਪਕਸ਼ੇ ਨੇ ਐਤਵਾਰ ਨੂੰ ਲਤਾ ਮੰਗੇਸ਼ਕਰ ਦੇ ਦਿਹਾਂਤ 'ਤੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਗਾਇਕਾ ਦੇ ਗੀਤਾਂ ਨੇ ਸਰਹੱਦਾਂ ਪਾਰ ਕੀਤੀਆਂ ਅਤੇ 'ਸੰਗੀਤ ਇਕ ਯੂਨੀਵਰਸਲ ਭਾਸ਼ਾ ਹੈ' ਵਾਕ ਨੂੰ ਜੀਵੰਤ ਕਰ ਦਿੱਤਾ। ਮੰਗੇਸ਼ਕਰ (92) ਦਾ ਐਤਵਾਰ ਨੂੰ ਮੁੰਬਈ ਸਥਿਤ ਬ੍ਰੀਚ ਕੈਂਡੀ ਹਸਪਤਾਲ ਵਿਚ ਦਿਹਾਂਤ ਹੋ ਗਿਆ। ਰਾਜਪਕਸ਼ੇ ਨੇ ਗਾਇਕਾ ਦੀ ਇਕ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ ਕਿ ਭਾਰਤ ਦੀ ਸੁਰਾਂ ਦੀ ਕੋਕਿਲਾ ਲਤਾ ਮੰਗੇਸ਼ਕਰ ਦੀ ਆਤਮਾ ਨੂੰ ਸ਼ਾਂਤੀ ਮਿਲੇ। ਦਹਾਕਿਆਂ ਤੱਕ ਮਨੋਰੰਜਨ ਕਰਨ ਲਈ ਧੰਨਵਾਦ, ਜਿਸ ਨੇ ਸਰਹੱਦਾਂ ਨੂੰ ਪਾਰ ਕੀਤਾ ਅਤੇ 'ਸੰਗੀਤ ਇਕ ਯੂਨੀਵਰਸਲ ਭਾਸ਼ਾ ਹੈ' ਵਾਕ ਨੂੰ ਜੀਵੰਤ ਕਰ ਦਿੱਤਾ
।
ਪੜ੍ਹੋ ਇਹ ਅਹਿਮ ਖ਼ਬਰ- ਲਤਾ ਮੰਗੇਸ਼ਕਰ ਦੇ ਦਿਹਾਂਤ 'ਤੇ ਪਾਕਿ ਪ੍ਰਸ਼ੰਸਕਾਂ ਨੇ ਦਿੱਤੀ ਸ਼ਰਧਾਂਜਲੀ, ਕਿਹਾ- 'ਜਾਦੁਈ ਆਵਾਜ਼ ਦੇ ਯੁੱਗ ਦਾ ਅੰਤ ਹੋ ਗਿਆ'
ਪ੍ਰਧਾਨ ਮੰਤਰੀ ਰਾਜਪਕਸ਼ੇ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਅਤੇ ਭਾਰਤ ਦੇ ਲੋਕਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ। ਉਹਨਾਂ ਦੀ ਯਾਦ ਉਹਨਾਂ ਦੇ ਸੰਗੀਤ ਦੇ ਮਾਧਿਅਮ ਨਾਲ ਹਮੇਸ਼ਾ ਜਿਉਂਦੀ ਰਹੇਗੀ। ਸ਼੍ਰੀਲੰਕਾ ਦੇ ਮੁੱਖ ਵਿਰੋਧੀ ਧਿਰ ਦੇ ਨੇਤਾ ਸਜਿਥ ਪ੍ਰੇਮਦਾਸਾ ਨੇ ਵੀ ਮੰਗੇਸ਼ਕਰ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਪ੍ਰੇਮਦਾਸਾ ਨੇ ਟਵੀਟ ਕੀਤਾ ਕਿ ਲਤਾ ਮੰਗੇਸ਼ਕਰ ਉਹ ਕਥਾ ਹੈ ਜਿਹਨਾਂ ਨੇ ਆਪਣੀ ਮਨ ਮੋਹ ਲੈਣ ਵਾਲੀ ਆਵਾਜ਼ ਨਾਲ ਸੱਭਿਆਚਾਰਾਂ ਵਿਚ ਸੇਤੂ ਦਾ ਨਿਰਮਾਣ ਕੀਤਾ। ਉਹਨਾਂ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ।
ਤਾਲਿਬਾਨ ਦੇ ਸੱਤਾ ’ਚ ਆਉਣ ਮਗਰੋਂ 10 ਲੱਖ ਤੋਂ ਵਧੇਰੇ ਅਫ਼ਗਾਨਾਂ ਨੇ ਕੀਤਾ ਪਲਾਇਨ: ਰਿਪੋਰਟ
NEXT STORY