ਇਸਲਾਮਾਬਾਦ (ਬਿਊਰੋ): ਭਾਰਤ ਸਮੇਤ ਪੂਰੀ ਦੁਨੀਆ ਲਈ ਐਤਵਾਰ ਨੂੰ ਇਕ ਬੁਰੀ ਖ਼ਬਰ ਆਈ। ਸੰਗੀਤ ਦੀ ਦੁਨੀਆ ਦਾ ਸਭ ਤੋਂ ਵੱਡਾ ਚਮਕਦਾ ਤਾਰਾ ਸਵਰਕੋਕਿਲਾ ਲਤਾ ਮੰਗੇਸ਼ਕਰ ਦਾ ਦਿਹਾਂਤ ਹੋ ਗਿਆ। ਉਹ ਕਈ ਦਿਨਾਂ ਤੋਂ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ। ਉਹਨਾਂ ਦੇ ਜਾਣ ਨਾਲ ਨਾ ਸਿਰਫ ਭਾਰਤ ਸਗੋਂ ਪੂਰੀ ਦੁਨੀਆ ਸੋਗ ਵਿਚ ਹੈ। ਲਤਾ ਮੰਗੇਸ਼ਕਰ ਦੇ ਪ੍ਰਸ਼ੰਸਕ ਪੂਰੀ ਦੁਨੀਆ ਵਿਚ ਹਨ। ਉਹਨਾਂ ਨੂੰ ਜਿੰਨਾ ਪਿਆਰ ਭਾਰਤ ਵਿਚ ਮਿਲਿਆ ਸੀ, ਓਨਾ ਹੀ ਪਿਆਰ ਪਾਕਿਸਤਾਨੀ ਵੀ ਕਰਦੇ ਸਨ। ਅੱਜ ਲਤਾ ਮੰਗੇਸ਼ਕਰ ਦੇ ਦਿਹਾਂਤ 'ਤੇ ਪਾਕਿਸਤਾਨ ਨੇ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਪਾਕਿ ਮੰਤਰੀ ਨੇ ਦਿੱਤੀ ਸ਼ਰਧਾਂਜਲੀ
ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਫਵਾਦ ਚੌਧਰੀ ਨੇ ਟਵਿੱਟਰ 'ਤੇ ਲਿਖਿਆ ਕਿ ਇਕ ਮਹਾਨ ਸ਼ਖਸੀਅਤ ਨਹੀਂ ਰਹੀ। ਲਤਾ ਮੰਗੇਸ਼ਕਰ ਸੁਰਾਂ ਦੀ ਰਾਣੀ ਸੀ ਜਿਹਨਾਂ ਨੇ ਦਹਾਕਿਆਂ ਤੱਕ ਸੰਗੀਤ ਦੀ ਦੁਨੀਆ 'ਤੇ ਰਾਜ ਕੀਤਾ। ਸੰਗੀਤ ਜਗਤ ਵਿਚ ਉਹਨਾਂ ਵਰਗਾ ਕੋਈ ਨਹੀਂ ਸੀ। ਉਹਨਾਂ ਦੀ ਆਵਾਜ਼ ਆਉਣ ਵਾਲੇ ਸਮੇਂ ਵਿਚ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਰਹੇਗੀ। ਟਵਿੱਟਰ 'ਤੇ ਚੱਲ ਰਹੇ #RIPLataMangeshker ਟ੍ਰੈਂਡਸ ਵਿਚ ਲਤਾ ਮੰਗੇਸ਼ਰ ਦੇ ਪਾਕਿਸਤਾਨੀ ਪ੍ਰਸ਼ੰਸਕ ਵੀ ਸ਼ਰਧਾਂਜਲੀ ਦੇ ਰਹੇ ਹਨ।
ਪਾਕਿਸਤਾਨੀ ਪ੍ਰਸ਼ੰਸਕਾਂ ਦੀਆਂ ਅੱਖਾਂ ਹੋਈਆਂ ਨਮ
ਇਕ ਪਾਕਿਸਤਾਨੀ ਫੈਨ ਸ਼ਕੀਲ ਅਹਿਮਦ ਨੇ ਲਿਖਿਆ ਕਿ ਲੀਜੈਂਡ ਲਤਾ ਮੰਗੇਸ਼ਕਰ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਦੁੱਖ ਹੋਇਆ। ਭਗਵਾਨ ਉਹਨਾਂ ਨੂੰ ਅਗਲੀ ਦੁਨੀਆ ਵਿਚ ਸ਼ਾਂਤੀ ਦੇਵੇ। ਅਮਨ ਦੀ ਆਸ। ਲਵ ਇੰਡੀਆ। ਪਾਕਿਸਤਾਨੀ ਪੱਤਰਕਾਰ ਆਮਿਰ ਰਜ਼ਾ ਖਾਨ ਨੇ ਲਤਾ ਮੰਗੇਸ਼ਕਰ ਦੀ ਬਚਪਨ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਹਾਰਟਬ੍ਰੇਕਿੰਗ ਕਿਸ ਨੂੰ ਪਤਾ ਸੀ ਕਿ ਇਹ ਛੋਟੀ ਬੱਚੀ ਸੰਗੀਤ ਦੀ ਰਾਣੀ ਬਣੇਗੀ। ਲਤਾ ਜੀ ਤੁਸੀਂ ਸਾਡੇ ਸਮੇਂ ਦੀ ਇਕ ਅਸਲੀ ਮਹਾਨ ਸ਼ਖਸੀਅਤ ਹੋ। RIP ਤੁਸੀਂ ਭਾਰਤ, ਪਾਕਿਸਤਾਨ ਅਤੇ ਪੂਰੀ ਦੁਨੀਆ ਦੇ ਸੰਗੀਤ ਪ੍ਰੇਮੀਆਂ ਦੀ ਰਾਣੀ ਹੋ।
ਪਾਕਿਸਤਾਨ ਦੇ ਕਾਮਰਾਨ ਰਹਿਮਤ ਨੇ ਲਿਖਿਆ ਕਿ ਸੁਰੀਲੀ ਆਵਾਜ਼ ਸ਼ਾਂਤ ਹੋ ਗਈ।ਲਤਾ ਫਿਰ ਤੋਂ ਨੂਰ ਜਹਾਂ ਨਾਲ ਮਿਲ ਗਈ। ਇਕ ਦੂਜੇ ਪਾਕਿਸਤਾਨੀ ਪ੍ਰਸ਼ੰਸਕ ਨੇ ਲਿਖਿਆ ਕਿ ਲਤਾ ਮੰਗੇਸ਼ਕਰ ਭਾਰਤੀ ਉਪ ਮਹਾਦੀਪ ਵਿਚ ਸਭ ਤੋਂ ਮਸ਼ਹੂਰ ਅਤੇ ਮਹਾਨ ਸੰਗੀਤਕਾਰਾਂ ਵਿਚੋਂ ਇਕ ਸੀ। ਲਤਾ ਜੀ ਹਮੇਸ਼ਾ ਸਾਡੇ ਦਿਲਾਂ ਵਿਚ ਜਿਉਂਦੀ ਰਹੇਗੀ। ਰਿਜ਼ਵਾਨ ਵਸੀਰ ਨੇ ਲਿਖਿਆ ਕਿ ਜਾਦੁਈ ਆਵਾਜ਼ ਦੇ ਯੁੱਗ ਦਾ ਅੰਤ ਹੋ ਗਿਆ। ਲਤਾ ਦੀਦੀ ਤੁਸੀਂ ਸਾਡੇ ਦਿਲਾਂ ਵਿਚ ਹੋ। ਪਾਕਿਸਤਾਨ ਤੋਂ ਤੁਹਾਨੂੰ ਪਿਆਰ।
ਪੜ੍ਹੋ ਇਹ ਅਹਿਮ ਖ਼ਬਰ- ਸੁਨਕ ਨੇ ਡਾਉਨਿੰਗ ਸਟ੍ਰੀਟ 'ਚ ਹੋਈ ਦਾਅਵਤ 'ਚ ਸ਼ਾਮਲ ਹੋਣ ਦੀ ਗੱਲ ਕੀਤੀ ਸਵੀਕਾਰ
13 ਸਾਲ ਦੀ ਉਮਰ ਵਿਚ ਸ਼ੁਰੂ ਕੀਤਾ ਸੀ ਕਰੀਅਰ
'ਭਾਰਤ ਰਤਨ' ਨਾਲ ਸਨਮਾਨਿਤ ਵੇਟਰਨ ਗਾਇਕਾ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਅਖੀਰੀ ਸਾਹ ਲਿਆ। ਉਹ 92 ਸਾਲ ਦੀ ਸੀ। 'ਭਾਰਤ ਦੀ ਨਾਇਟਿੰਗੇਲ' ਦੇ ਨਾਮ ਨਾਲ ਮਸ਼ਹੂਰ ਲਤਾ ਮੰਗੇਸ਼ਕਰ ਨੇ ਕਰੀਬ 5 ਦਹਾਕੇ ਤੱਕ ਹਿੰਦੀ ਸਿਨੇਮਾ ਵਿਚ ਫੀਮੇਲ ਪਲੇਬੈਕ ਸੰਗੀਤ ਵਿਚ ਰਾਜ ਕੀਤਾ। ਮੰਗੇਸ਼ਕਰ ਨੇ 1942 ਵਿਚ ਸਿਰਫ 13 ਸਾਲ ਦੀ ਉਮਰ ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਨੇ ਕਈ ਭਾਰਤੀ ਭਾਸ਼ਾਵਾਂ ਵਿਚ ਹੁਣ ਤੱਕ 30 ਹਜ਼ਾਰ ਤੋਂ ਵੱਧ ਗੀਤ ਗਾਏ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਦੇ ਖੈਬਰ ਪਖਤੂਨਖਵਾ 'ਚ 1800 ਸਾਲ ਪੁਰਾਣੀ ਬੋਧੀ ਕਲਾਕ੍ਰਿਤੀਆਂ ਮਿਲੀਆਂ
NEXT STORY