ਸਵੀਡਨ - 15 ਅਗਸਤ ਨੂੰ ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੁਨੀਆ ਭਰ 'ਚ ਡੂੰਘੀ ਉਥਲ -ਪੁਥਲ ਜਾਰੀ ਹੈ, ਜਿਸ ਨੂੰ ਦੁਨੀਆ ਭਰ ਦੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਫਗਾਨਿਸਤਾਨ ਵਿੱਚ ਵਿਗੜਦੀ ਸਥਿਤੀ ਦੇ ਮੱਦੇਨਜ਼ਰ, ਅਮਰੀਕਾ ਤੋਂ ਇਲਾਵਾ, ਫਰਾਂਸ, ਇਟਲੀ, ਗ੍ਰੀਸ, ਸਵੀਡਨ ਅਤੇ ਡੈਨਮਾਰਕ ਸਮੇਤ ਬਹੁਤ ਸਾਰੇ ਦੇਸ਼ਾਂ ਵਿੱਚ ਲੋਕ ਸੜਕਾਂ ਤੇ ਉਤਰ ਆਏ ਹਨ। ਤਾਲਿਬਾਨ ਅਤੇ ਪਾਕਿਸਤਾਨ ਖ਼ਿਲਾਫ ਸ਼ਨੀਵਾਰ ਨੂੰ ਗ੍ਰੀਕ ਸ਼ਹਿਰ ਥੇਸਾਲੋਨਿਕੀ ਵਿਚ ਵੱਡੀ ਸੰਖਿਆ ਵਿਚ ਲੋਕਾਂ ਨੇ ਪ੍ਰਦਰਸ਼ਨ ਕੀਤਾ ਜਿਸ ਵਿਚ ਲਗਭਗ 600 ਅਫ਼ਗਾਨ, ਬਲੋਚ ਅਤੇ ਕੁਰਦਾਂ ਨੇ ਹਿੱਸਾ ਲਿਆ।
ਮੀਡੀਆ ਰਿਪੋਰਟਾਂ ਅਨੁਸਾਰ, ਪ੍ਰਦਰਸ਼ਨਕਾਰੀਆਂ ਨੇ ਅਫਗਾਨਿਸਤਾਨ ਦੇ ਕਾਲੇ, ਲਾਲ ਅਤੇ ਹਰੇ ਝੰਡੇ ਅਤੇ ਆਪਣੀਆਂ ਮੰਗਾਂ ਦੇ ਨਾਲ ਪੋਸਟਰ ਫੜ ਕੇ ਤਾਲਿਬਾਨ ਅਤੇ ਪਾਕਿਸਤਾਨ ਦੇ ਖਿਲਾਫ ਨਾਅਰੇ ਲਗਾਏ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ 'ਤੇ ਤਾਲਿਬਾਨ ਨੂੰ ਗੁਪਤ ਅਤੇ ਖੁੱਲ੍ਹਾ ਸਮਰਥ ਦੇਣ ਦਾ ਦੋਸ਼ ਲਾਇਆ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਫਗਾਨਿਸਤਾਨ ਦੇ ਲੋਕਾਂ ਨਾਲ ਏਕਤਾ ਦਿਖਾਉਣ ਲਈ ਦੁਨੀਆ ਦੇ ਵੱਖ -ਵੱਖ ਕੋਨਿਆਂ ਵਿੱਚ ਬਹੁਤ ਸਾਰੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਰਿਪੋਰਟਾਂ ਦੇ ਅਨੁਸਾਰ, ਬਹੁਤ ਸਾਰੇ ਬਲੂਚ ਲੋਕ ਵੀ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਉਨ੍ਹਾਂ ਪਾਕਿਸਤਾਨ 'ਤੇ ਬਲੋਚਿਸਤਾਨ 'ਤੇ ਨਾਜਾਇਜ਼ ਕਬਜ਼ਾ ਕਰਨ ਦਾ ਦੋਸ਼ ਲਾਇਆ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਨਾਨੀਆਂ ਅਤੇ ਘੱਟ-ਗਿਣਤੀ ਨੂੰ ਸਨਮਾਨ ਦੇਣ ਦਾ ਵਾਇਦਾ ਕਰਨ ਦੇ ਬਾਵਜੂਦ ਤਾਲਿਬਾਨ ਕੱਟਰਪੰਥੀ ਰਵੱਈਏ ਤੋਂ ਬਾਜ਼ ਨਹੀਂ ਆ ਰਿਹਾ ਹੈ ਅਤੇ ਆਮ ਅਫ਼ਗਾਨੀ ਨਾਗਰਿਕਾਂ ਖ਼ਿਲਾਫ ਦਿਨ-ਬ-ਦਿਨ ਅੱਤਿਆਚਾਰ ਵਧ ਰਿਹਾ ਹੈ। ਇਸ ਨੂੰ ਲੈ ਕੇ ਦੁਨੀਆਭਰ ਵਿਚ ਤਾਲਿਬਾਨ ਦੇ ਖ਼ਿਲਾਫ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਸ਼ਨੀਵਾਰ ਨੂੰ ਮੱਧ ਲੰਡਨ ਵਿਚ ਹਾਈਡ ਪਾਰਕ ਕੋਲ ਹਜ਼ਾਰਾਂ ਲੋਕ ਤਾਲਿਬਾਨ ਖ਼ਿਲਾਫ ਸੜਕਾਂ 'ਤੇ ਉਤਰੇ। ਰੋਮ ਵਿਚ ਰਿਪਬਲਿਕਾ ਸਕੁਆਇਰ 'ਤੇ ਵੀ ਤਾਲਿਬਾਨ ਵਿਰੋਧੀ ਪ੍ਰਦਰਸ਼ਨ ਹੋਇਆ। ਗ੍ਰੀਸ ਦੇ ਥੇਸਾਲੋਨਿਕੀ ਸ਼ਹਿਰ ਵਿਚ ਸੈਂਕੜੇ ਸਥਾਨਕ ਅਤੇ ਅਫ਼ਗਾਨੀ ਸ਼ਰਨਾਰਥੀਆਂ ਨੇ ਤਾਲੀਬਾਨ ਅਤੇ ਪਾਕਿਸਤਾਨ ਦੇ ਵਿਰੁੱਧ ਰੈਲੀ ਕੱਢ ਕੇ ਵਿਰੋਧ ਜ਼ਾਹਰ ਕੀਤਾ।
ਕਾਬੁਲ ਤੋਂ ਭਾਰਤ ਆ ਰਹੇ ਹਨ ਸਿੱਖ ਅਤੇ ਹਿੰਦੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਸਰੂਪ ਲਿਆ ਰਹੇ ਨੇ ਨਾਲ
NEXT STORY