ਲੰਡਨ, (ਰਾਜਵੀਰ ਸਮਰਾ)— ਬਰਤਾਨੀਆ ਵਿੱਚ ਵੀਜ਼ਾ ਮਿਆਦ ਲੰਘ ਜਾਣ ਬਾਅਦ ਰਹਿ ਰਹੇ ਮਾਪਿਆਂ ਦੇ ਯੂ. ਕੇ. ਵਿੱਚ ਪੈਦਾ ਹੋਏ ਬੱਚਿਆਂ ਨੂੰ ਬਿ੍ਟਿਸ਼ ਨਾਗਰਿਕਤਾ ਦੇਣ ਦੇ ਚੱਲ ਰਹੇ ਕੇਸ ਦਾ ਲੰਡਨ ਦੀ ਹਾਈ ਕੋਰਟ ਨੇ ਫੈਸਲਾ ਇੰਮੀਗ੍ਰੇਸ਼ਨ ਵਕੀਲ ਗੁਰਪਾਲ ਸਿੰਘ ਉੱਪਲ ਦੇ ਹੱਕ ਵਿੱਚ ਕੀਤਾ ਹੈ | ਇਸ ਕੇਸ ਨਾਲ ਵੱਡੀ ਗਿਣਤੀ ਵਿੱਚ ਉਨ੍ਹਾਂ ਓਵਰਸਟੇਅ ਹੋਏ ਭਾਰਤੀ ਮਾਪਿਆਂ ਨੂੰ ਲਾਭ ਪਹੁੰਚੇਗਾ ਜਿਨ੍ਹਾਂ ਦੇ ਬੱਚੇ ਯੂ. ਕੇ. ਵਿੱਚ ਪੈਦਾ ਹੋਏ ਹਨ, ਪਰ ਉਹ ਭਾਰਤ ਦੀ ਕਿਸੇ ਵੀ ਅਥਾਰਟੀ ਕੋਲ ਭਾਰਤੀ ਨਾਗਰਿਕ ਵਜੋਂ ਰਜਿਸਟਰਡ ਨਹੀਂ ਹੋਏ, ਯਾਨੀ ਉਨ੍ਹਾਂ ਨੇ ਭਾਰਤ ਦੀ ਨਾਗਰਿਕਤਾ ਨਹੀਂ ਲਈ | ਸ: ਉੱਪਲ ਨੇ ਸਪੱਸ਼ਟ ਕੀਤਾ ਕਿ ਸਟੇਟਲਿੱਸ ਦਾ ਮਤਲਬ ਹੈ ਜਿਸ ਬੱਚੇ ਕੋਲ ਯੂ. ਕੇ. ਭਾਰਤ ਜਾਂ ਹੋਰ ਕਿਸੇ ਵੀ ਦੇਸ਼ ਦੀ ਨਾਗਰਿਕਤਾ ਨਾ ਹੋਵੇ | ਉਨ੍ਹਾਂ ਦੱਸਿਆ ਕਿ ਭਾਰਤੀ ਕਾਨੂੰਨ ਅਨੁਸਾਰ ਭਾਰਤੀ ਮਾਪੇ ਆਪਣੇ ਬੱਚਿਆਂ ਨੂੰ ਭਾਰਤੀ ਨਾਗਰਿਕ ਦੇ ਤੌਰ 'ਤੇ ਜਨਮ ਤੋਂ 5 ਸਾਲ ਤੱਕ ਰਜਿਸਟਰਡ ਕਰਵਾ ਸਕਦੇ ਹਨ |
ਪਹਿਲੇ ਦਸਤਾਰਧਾਰੀ ਬ੍ਰਿਟਿਸ਼ ਸੰਸਦ ਤਨਮਨਜੀਤ ਸਿੰਘ ਢੇਸੀ ਤੇ ਪ੍ਰੀਤ ਕੌਰ ਨੇ ਚੁੱਕੀ ਸਹੁੰ
NEXT STORY