ਬਰਲਿਨ(ਭਾਸ਼ਾ)— ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੀਰੀਆ ਦੇ ਮੁੜ ਨਿਰਮਾਣ ਲਈ ਯੂਰਪ ਤੋਂ ਆਰਥਿਕ ਯੋਗਦਾਨ ਦੀ ਅਪੀਲ ਕੀਤੀ ਹੈ ਤਾਂ ਕਿ ਲੱਖਾਂ ਸ਼ਰਨਾਰਥੀਆਂ ਦੀ ਘਰ ਵਾਪਸੀ ਹੋ ਸਕੇ। ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ ਨਾਲ ਮੁਲਾਕਾਤ ਤੋਂ ਪਹਿਲਾਂ ਪੁਤਿਨ ਨੇ ਕਿਹਾ,''ਸੀਰੀਆ ਦੇ ਸੰਘਰਸ਼ 'ਚ ਸਾਡੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਬਰਲਿਨ ਦੇ ਉੱਤਰ 'ਚ ਸਥਿਤ ਮੇਸਬਰਗ ਕੈਸਲ 'ਚ ਪੁਤਿਨ ਅਤੇ ਮਰਕੇਲ ਵਿਚਕਾਰ ਮੁਲਾਕਾਤ ਹੋਣੀ ਹੈ। ਪੁਤਿਨ ਨੇ ਕਿਹਾ ਕਿ ਇਹ ਕਹਿਣ ਤੋਂ ਮੇਰਾ ਭਾਵ ਹੈ ਕਿ ਸੀਰੀਆਈ ਲੋਕਾਂ ਨੂੰ ਦਿੱਤੀ ਜਾਣ ਵਾਲੀ ਮਨੁੱਖੀ ਸਹਾਇਤਾ ਵਧਾਈ ਜਾਵੇ ਅਤੇ ਉਨ੍ਹਾਂ ਖੇਤਰਾਂ ਦੀ ਮਦਦ ਕੀਤੀ ਜਾਵੇ ਜਿੱਥੇ ਵਿਦੇਸ਼ਾਂ 'ਚ ਰਹਿ ਰਹੇ ਸ਼ਰਨਾਰਥੀ ਵਾਪਸ ਆ ਸਕਣ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਜਾਰਡਨ ਅਤੇ ਲੈਬਨਾਨ 'ਚ 10-10 ਲੱਖ ਸ਼ਰਨਾਰਥੀ ਅਤੇ ਤੁਰਕੀ 'ਚ 30 ਲੱਖ ਸ਼ਰਨਾਰਥੀ ਰਹਿ ਰਹੇ ਹਨ। ਪੁਤਿਨ ਨੇ ਕਿਹਾ ਕਿ ਜਰਮਨੀ ਨੇ 2015 'ਚ ਇਮੀਗ੍ਰੇਸ਼ਨ ਸੰਕਟ ਵਧਣ ਮਗਰੋਂ ਹੁਣ ਤਕ ਲੱਖਾਂ ਸ਼ਰਨਾਰਥੀਆਂ ਨੂੰ ਸਵੀਕਾਰ ਕੀਤਾ , ਜਿਸ ਨਾਲ ਰਾਜਨੀਤਕ ਤੌਰ 'ਤੇ ਐਂਜੇਲਾ ਮਰਕੇਲ ਕਮਜ਼ੋਰ ਹੋਈ ਅਤੇ ਯੂਰਪੀ ਸੰਘ ਤੋਂ ਵੱਖ ਹੋਣਾ ਪਿਆ। ਉਨ੍ਹਾਂ ਨੇ ਕਿਹਾ ਕਿ ਯੂਰਪ ਲਈ ਯਕੀਨੀ ਤੌਰ 'ਤੇ ਇਹ ਬਹੁਤ ਵੱਡਾ ਬੋਝ ਹੈ। ਇਸ ਲਈ ਸਾਨੂੰ ਇਨ੍ਹਾਂ ਲੋਕਾਂ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਪਵੇਗੀ।
ਕੁਝ ਅਜਿਹਾ ਸੀ ਕੋਫੀ ਅੰਨਾਨ ਦਾ ਜੀਵਨ, ਹਾਸਲ ਕੀਤੀਆਂ ਇਹ ਉਪਲੱਬਧੀਆਂ
NEXT STORY