ਮਾਸਕੋ-ਰਸ਼ੀਅਨ ਡਾਇਰੈਕਟ ਇਨਫੈਸਟਮੈਂਟ ਫੰਡ (ਆਰ.ਡੀ.ਆਈ.ਐੱਫ.) ਨੇ ਕੋਰੋਨਾ ਵਾਇਰਸ ਵੈਕਸੀਨ 'ਸਪੁਤਨਿਕ ਵੀ' ਦੇ ਉਤਪਾਦਨ ਨੂੰ ਲੈ ਕੇ ਭਾਰਤ ਅਤੇ ਚੀਨ ਨਾਲ ਸਮਝੌਤਾ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ:- ਫਾਈਜ਼ਰ ਸ਼ੁਰੂ ਕਰੇਗੀ ਕੋਰੋਨਾ ਵੈਕਸੀਨ ਦੀ ਵੰਡ ਦਾ ਪਾਇਲਟ ਪ੍ਰੋਗਰਾਮ
ਪੁਤਿਨ ਨੇ ਬ੍ਰਿਕਸ ਸ਼ਿਖਰ ਸੰਮੇਲਨ ਦੌਰਾਨ ਕਿਹਾ ''ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਨੇ 'ਸਪੁਤਨਿਕ ਵੀ' ਦੇ ਕਲੀਨਿਕਲ ਪ੍ਰੀਖਣ ਲਈ ਬ੍ਰਾਜ਼ੀਲ ਅਤੇ ਭਾਰਤੀ ਸਾਂਝੇਦਾਰਾਂ ਨਾਲ ਸਮਝੌਤਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਨੇ ਵੈਕਸੀਨ ਦੇ ਉਤਪਾਦਨ ਸ਼ੁਰੂ ਕਰਨ ਲਈ ਚੀਨ ਅਤੇ ਭਾਰਤ 'ਚ ਦਵਾਈ ਕੰਪਨੀਆਂ ਨਾਲ ਵੀ ਸਮਝੌਤਾ ਕੀਤਾ ਹੈ।
ਇਹ ਵੀ ਪੜ੍ਹੋ:- ਸਭ ਤੋਂ ਪਹਿਲਾਂ ਕੋਵਿਡ-19 ਟੀਕਾ ਕਿਸ ਨੂੰ ਲਗਾਇਆ ਜਾਵੇਗਾ?
ਇਸ ਦੇਸ਼ ਨੇ ਲਗਾਈ ਫੇਸਬੁੱਕ 'ਤੇ ਪਾਬੰਦੀ
NEXT STORY