ਕਿਊਬੈਕ— ਕਿਊਬੈਕ 'ਚ ਬੀਤੇ ਹਫਤੇ ਇਕ ਦੋ ਸਾਲਾਂ ਬੱਚੀ ਦੀ ਲਾਸ਼ ਕੂੜੇ ਦੇ ਡੱਬੇ 'ਚੋਂ ਮਿਲੀ ਸੀ, ਜਿਸ ਦੇ ਸਰੀਰ 'ਤੇ ਕਈ ਜ਼ਖਮਾਂ ਦੇ ਨਿਸ਼ਾਨ ਸਨ। ਇਸ ਸਬੰਧ 'ਚ ਪੁਲਸ ਨੇ ਇਕ ਗ੍ਰਿਫਤਾਰੀ ਕੀਤੀ ਹੈ, ਜੋ ਕੋਈ ਹੋਰ ਨਹੀਂ ਬਲਕੀ ਬੱਚੀ ਦੀ ਮਾਂ ਹੈ, ਜਿਸ 'ਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਲਾਏ ਗਏ ਹਨ।
ਕਿਊਬਿਕ ਦੀ 23 ਸਾਲਾਂ ਓਡਰੀ ਗੈਗਨਾਨ ਨੂੰ ਸ਼ੁੱਕਰਵਾਰ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਦੋ ਸਾਲਾਂ ਬੱਚੀ ਰੋਸਾਲੀ ਗੈਗਨਾਨ ਦੇ ਕਤਲ ਸਬੰਧੀ ਦੋਸ਼ ਤੈਅ ਕੀਤੇ ਗਏ। ਦੋਸ਼ੀ ਬੱਚੀ ਦੀ ਮਾਂ ਪਹਿਲਾਂ ਹੀ ਪੁਲਸ ਨੂੰ ਗੁਮਰਾਹ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ। ਪ੍ਰੋਸੀਕਿਊਟਰ ਮਿਲੇਨੀ ਡਫੋਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਸਬੰਧ 'ਚ ਅਗਲੀ ਸੁਣਵਾਈ 13 ਜੂਨ ਨੂੰ ਹੋਵੇਗੀ। ਘਟਨਾ ਵੇਲੇ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤ ਐਲਾਨ ਕਰ ਦਿੱਤਾ ਤੇ ਹਫਤੇ ਦੇ ਅਖੀਰ 'ਚ ਪੁਲਸ ਨੇ ਦੱਸਿਆ ਕਿ ਬੱਚੀ ਦੀ ਮੌਤ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਹੋਣ ਕਾਰਨ ਹੋਈ ਸੀ।
ਪੁਲਸ ਨੂੰ ਬੱਚੀ ਦੀ ਮਾਂ 'ਤੇ ਉਦੋਂ ਸ਼ੱਕ ਹੋਇਆ ਜਦੋਂ ਪੁਲਸ ਨੇ ਘਟਨਾ ਵਾਲੀ ਥਾਂ ਦੇ ਨੇੜੇ ਇਕ ਪਾਰਕ 'ਚੋਂ ਖਾਲੀ ਸਟ੍ਰੋਲਰ ਬਰਾਮਦ ਕੀਤਾ। ਇਸ ਤੋਂ ਬਾਅਦ ਪੁਲਸ ਨੇ ਬੱਚੀ ਦੀ ਮਾਂ 'ਤੇ ਨਜ਼ਰ ਰੱਖੀ 'ਤੇ ਕੁਝ ਘੰਟਿਆਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ। ਬੱਚੀ ਦੀ ਮੌਤ ਦੇ ਦੁਖ 'ਚ ਮੰਗਲਵਾਰ ਨੂੰ ਇਲਾਕੇ ਦੇ ਲੋਕਾਂ ਵਲੋਂ ਇਕ ਸ਼ਾਂਤੀ ਮਾਰਚ ਵੀ ਕੱਢਿਆ ਗਿਆ। ਪੁਲਸ ਨੇ 18 ਅਪ੍ਰੈਲ ਨੂੰ ਬੱਚੀ ਦੀ ਲਾਸ਼ ਕਚਰੇ ਦੇ ਡੱਬੇ 'ਚੋਂ ਬਰਾਮਦ ਕੀਤੀ ਸੀ।
ਪੇਰੂ : 140 ਬੱਚਿਆਂ ਦੇ ਮਿਲੇ ਅਵੇਸ਼ਸ਼, ਇਤਿਹਾਸ ਦੇ ਸਭ ਤੋਂ ਵੱਡੇ ਕਤਲੇਆਮ ਦਾ ਦਆਵਾ
NEXT STORY