ਗਲਾਸਗੋ (ਮਨਦੀਪ ਖੁਰਮੀ) : ਗਲਾਸਗੋ ਵਿਖੇ ਸਿੱਖਜ਼ ਇਨ ਸਕਾਟਲੈਂਡ ਵੱਲੋਂ 'ਰੈਲੀ ਫਾਰ ਜਸਟਿਸ' ਦਾ ਆਯੋਜਨ ਕੀਤਾ ਗਿਆ। ਨਿਆਂ ਪ੍ਰਾਪਤੀ ਦੇ ਬੈਨਰ ਹੇਠ ਹੋਈ ਇਸ ਰੈਲੀ ਵਿੱਚ 1984 ਦੇ ਸਮੂਹ ਸਿੰਘਾਂ, ਸਿੰਘਣੀਆਂ ਵੱਲੋਂ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਦੀ ਯਾਦ 'ਚ ਮੋਮਬੱਤੀਆਂ ਜਗਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਦੇ ਨਾਲ ਹੀ ਸਕਾਟਲੈਂਡ ਦੇ ਜੰਮਪਲ ਨੌਜਵਾਨ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਲਈ ਵੀ ਆਵਾਜ਼ ਬੁਲੰਦ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਨੌਜਵਾਨ ਚਰਨਦੀਪ ਸਿੰਘ ਦੀ ਤਕਰੀਰ ਨਾਲ ਹੋਈ। ਇਸ ਉਪਰੰਤ ਗਲਾਸਗੋ ਸੈਂਟਰਲ ਤੋਂ ਮੈਂਬਰ ਪਾਰਲੀਮੈਂਟ ਐਲੀਸਨ ਥੈਊਲਿਸ, ਜੱਗੀ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ, ਸ਼ਰਨਦੀਪ ਸਿੰਘ, ਅਮਨਦੀਪ ਸਿੰਘ ਅਮਨ, ਕਿਰਨਦੀਪ ਕੌਰ, ਗੁਰਜੀਤ ਸਿੰਘ, ਰਣਵੀਰ ਸਿੰਘ ਤੇ ਸੈਂਡੀ ਕੈਂਬੋ ਸਮੇਤ ਬਹੁਤ ਸਾਰੇ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।
ਇਹ ਵੀ ਪੜ੍ਹੋ : ਹੈਰਾਨੀਜਨਕ: ਕੈਂਸਰ ਨਾਲ ਜੰਗ ਲੜ ਰਹੇ 6 ਸਾਲ ਦੇ ਬੱਚੇ ਨੂੰ ਮਿਲਣ ਪਹੁੰਚੇ 20 ਹਜ਼ਾਰ Bikers!
ਵਰ੍ਹਦੇ ਮੀਂਹ 'ਚ ਵੀ ਤਕਰੀਰਾਂ ਹੁੰਦੀਆਂ ਰਹੀਆਂ ਤੇ ਜੋਸ਼ੀਲੇ ਨਾਅਰੇ ਲੱਗਦੇ ਰਹੇ। 1984 ਦੇ ਸ਼ਹੀਦਾਂ, ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਜੁੜੇ ਇਸ ਸਮਾਗਮ ਦੌਰਾਨ ਸਿੱਧੂ ਮੂਸੇਵਾਲਾ ਦੇ ਗੀਤ ਬੰਬੀਹਾ ਬੋਲੇ ਤੇ ਗੱਭਰੂ ਦੇ ਚਿਹਰੇ ਉੱਤੇ ਨੂਰ ਦੱਸਦਾ ਵੱਜਦੇ ਰਹੇ। ਸਮਾਗਮ ਦੇ ਪ੍ਰਬੰਧਕ ਚਰਨਦੀਪ ਸਿੰਘ ਨੇ ਕਿਹਾ ਕਿ ਸਮੂਹ ਸਿੱਖਾਂ ਨੂੰ ਸੁਹਿਰਦਤਾ ਨਾਲ ਇਕ ਮੰਚ 'ਤੇ ਇਕੱਠੇ ਹੋਣ ਦੀ ਲੋੜ ਹੈ। ਇਸ ਸਮੇਂ ਇਤਿਹਾਸ ਯੂ.ਕੇ. ਸੰਸਥਾ ਦੇ ਮੁੱਖ ਸੇਵਾਦਾਰ ਹਰਪਾਲ ਸਿੰਘ, ਕੰਵਲਦੀਪ ਸਿੰਘ, ਸੰਤੋਖ ਸਿੰਘ ਸੋਹਲ, ਵਿਕਰਮਜੀਤ ਸਿੰਘ, ਤਾਜ, ਹਰਜੀਤ ਸਿੰਘ ਤੇ ਜੌਹਲ ਪਰਿਵਾਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।
ਇਹ ਵੀ ਪੜ੍ਹੋ : ਸੁਲਤਾਨਵਿੰਡ ਗੋਲੀਕਾਂਡ ’ਚ ਆਇਆ ਨਵਾਂ ਮੋੜ, ਥਾਣਾ ਬੀ-ਡਵੀਜ਼ਨ ਦਾ SHO ਮੁਅੱਤਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਹੈਰਾਨੀਜਨਕ: ਕੈਂਸਰ ਨਾਲ ਜੰਗ ਲੜ ਰਹੇ 6 ਸਾਲ ਦੇ ਬੱਚੇ ਨੂੰ ਮਿਲਣ ਪਹੁੰਚੇ 20 ਹਜ਼ਾਰ Bikers!
NEXT STORY