ਸਿੰਗਾਪੁਰ (ਏਜੰਸੀ); ਸਿੰਗਾਪੁਰ ਵਿੱਚ ਇੱਕ ਭਾਰਤੀ ਮਾਂ ਅਤੇ ਧੀ ਦੀ ਟੀਮ ਨੇ 26,000 ਆਈਸਕ੍ਰੀਮ ਸਟਿਕਸ ਦੀ ਵਰਤੋਂ ਕਰਕੇ ਇੱਕ ਰੰਗੋਲੀ ਬਣਾਈ ਹੈ। ਇਸ ਰੰਗੋਲੀ ਵਿੱਚ ਤਮਿਲ ਵਿਦਵਾਨਾਂ ਅਤੇ ਕਵੀਆਂ ਦੀਆਂ ਤਸਵੀਰਾਂ ਬਣਾਈਆਂ ਗਈਆਂ ਹਨ। ਇਸ ਕਾਰਨਾਮੇ ਲਈ ਉਹਨਾਂ ਦਾ ਨਾਂ ਸਿੰਗਾਪੁਰ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਕੀਤਾ ਗਿਆ ਹੈ। ਸੁਧਾ ਰਵੀ ਨੇ ਸਾਲ 2016 ਵਿੱਚ ਇੱਥੇ 3,200 ਵਰਗ ਫੁੱਟ ਦੀ ਰੰਗੋਲੀ ਬਣਾਈ ਸੀ। ਇਸ ਕਾਰਨ ਉਸ ਦੇ ਨਾਂ ਪਹਿਲਾਂ ਹੀ ਰਿਕਾਰਡ ਦਰਜ ਹੈ। ਉਸਨੇ ਆਪਣੀ ਧੀ ਰਕਸ਼ਿਤਾ ਦੇ ਨਾਲ ਪਿਛਲੇ ਹਫਤੇ ਲਿਟਲ ਇੰਡੀਆ ਪ੍ਰੀਸਿੰਕਟ ਵਿਖੇ ਚੱਲ ਰਹੇ ਪੋਂਗਲ ਤਿਉਹਾਰ ਦੇ ਮੌਕੇ 'ਤੇ ਇੱਕ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਰੰਗੋਲੀ ਬਣਾਈ ਸੀ।
ਸੁਧਾ ਰਵੀ ਰੰਗੋਲੀ ਸਪੈਸ਼ਲਿਸਟ ਵਜੋਂ ਮਸ਼ਹੂਰ
ਸੁਧਾ ਰਵੀ ਇੱਕ ਰੰਗੋਲੀ ਮਾਹਰ ਹੈ ਜੋ ਸਰਗਰਮੀ ਨਾਲ ਤਮਿਲ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੀ ਹੈ। ਉਹ ਰੰਗੋਲੀ ਬਣਾਉਣ ਲਈ ਆਮ ਤੌਰ 'ਤੇ ਚੌਲਾਂ ਦੇ ਆਟੇ, ਚਾਕ ਅਤੇ ਚੋਪਸਟਿਕਸ ਦੀ ਵਰਤੋਂ ਕਰਦੀ ਹੈ। ਪਰ, ਇਸ ਵਾਰ ਉਸਨੇ ਆਈਸਕ੍ਰੀਮ ਸਟਿਕ 'ਤੇ ਐਕ੍ਰੇਲਿਕ ਰੰਗ ਦੀ ਵਰਤੋਂ ਕੀਤੀ।
ਨੌਜਵਾਨ ਪੀੜ੍ਹੀ ਲਈ ਉਦਾਹਰਨ
ਸੁਧਾ ਸਿੰਗਾਪੁਰ ਦੇ ਕਮਿਊਨਿਟੀ ਸੈਂਟਰਾਂ ਵਿੱਚ ਵੀ ਰੰਗੋਲੀ ਬਣਾਉਂਦੀ ਹੈ ਅਤੇ ਉਸ ਦੀਆਂ ਕਲਾਕ੍ਰਿਤੀਆਂ ਗੈਰ-ਭਾਰਤੀ ਪ੍ਰਸ਼ੰਸਕਾਂ ਦਾ ਧਿਆਨ ਖਿੱਚਦੀਆਂ ਹਨ। ਸੰਗੀਤ ਅਤੇ ਨ੍ਰਿਤ ਰਾਹੀਂ ਤਾਮਿਲ ਸਾਹਿਤਕ ਰਚਨਾਵਾਂ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ਕਲਾਮੰਜਰੀ ਦੀ ਸੰਸਥਾਪਕ ਸੌਂਦਾਰਾ ਨਾਇਕੀ ਵੈਰਾਵਨ ਨੇ ਕਿਹਾ ਕਿ ਸੁਧਾ ਅਤੇ ਉਸਦੀ ਧੀ ਸਿੰਗਾਪੁਰ ਵਿੱਚ ਤਮਿਲ ਸੱਭਿਆਚਾਰਕ ਗਤੀਵਿਧੀਆਂ ਵਿੱਚ ਸ਼ਾਮਲ ਹਨ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਨੌਜਵਾਨ ਪੀੜ੍ਹੀ ਸਾਡੀਆਂ ਪਰੰਪਰਾਵਾਂ ਨੂੰ ਅੱਗੇ ਲੈ ਕੇ ਜਾਵੇਗੀ।
ਇੱਕ ਮਹੀਨੇ ਵਿੱਚ ਬਣਾਈ ਰੰਗੋਲੀ
ਇਸ ਰੰਗੋਲੀ ਨੂੰ ਬਣਾਉਣ ਵਿੱਚ ਇੱਕ ਮਹੀਨਾ ਲੱਗਿਆ। ਇਸ ਵਿੱਚ ਪ੍ਰਸਿੱਧ ਤਾਮਿਲ ਵਿਦਵਾਨਾਂ ਅਤੇ ਕਵੀਆਂ ਤਿਰੂਵੱਲੂਵਰ, ਅਵਵਾਇਰ, ਭਰਥਿਯਾਰ ਅਤੇ ਭਰਥਿਦਾਸਨ ਨੂੰ ਦਰਸਾਇਆ ਗਿਆ ਹੈ। ਇਸ ਸਮਾਗਮ ਦਾ ਆਯੋਜਨ ਤਮਿਲ ਸੱਭਿਆਚਾਰਕ ਸੰਗਠਨ ਕਾਲਮੰਜਰੀ ਅਤੇ ਲਿਟਲ ਇੰਡੀਆ ਸ਼ੋਪਕੀਪਰਸ ਐਂਡ ਹੈਰੀਟੇਜ ਐਸੋਸੀਏਸ਼ਨ (ਲਿਸ਼ਾ) ਵੱਲੋਂ ਕੀਤਾ ਗਿਆ ਸੀ।ਸਿੰਗਾਪੁਰ 'ਚ ਫੂਡ ਬਿਜ਼ਨੈੱਸ ਚਲਾਉਣ ਵਾਲੀ ਰਜਨੀ ਅਸੋਕਨ ਵੀ ਰੰਗੋਲੀ ਨੂੰ ਦੇਖ ਕੇ ਹੈਰਾਨ ਰਹਿ ਗਈ। ਉਨ੍ਹਾਂ ਕਿਹਾ ਕਿ ਇਹ ਸਮਾਗਮ ਦੀਆਂ ਸ਼ਾਨਦਾਰ ਝਲਕੀਆਂ ਸਨ ਅਤੇ ਭਾਰਤੀ ਸੱਭਿਆਚਾਰ ਨੂੰ ਮਾਣ ਦਿਵਾਉਂਦਾ ਹੈ। ਰਜਨੀ ਤੋਂ ਇਲਾਵਾ ਹੋਰ ਲੋਕਾਂ ਨੇ ਵੀ ਰੰਗੋਲੀ ਦੀ ਖੂਬ ਤਾਰੀਫ ਕੀਤੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੈਤੀ 'ਚ ਪ੍ਰਦਰਸ਼ਨਕਾਰੀ ਪੁਲਸ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਹਵਾਈ ਅੱਡੇ 'ਤੇ ਬਣਾਇਆ ਬੰਧਕ
NEXT STORY