ਆਬੂ ਧਾਬੀ (ਏ.ਐੱਨ.ਆਈ.) ਸੰਯੁਕਤ ਅਰਬ ਅਮੀਰਾਤ (UAE) ਵਿੱਚ ਭਾਰਤੀ ਰਾਜਦੂਤ ਸੰਜੇ ਸੁਧੀਰ ਨੇ ਆਬੂ ਧਾਬੀ ਵਿੱਚ BAPS ਹਿੰਦੂ ਮੰਦਰ ਦੇ ਉਦਘਾਟਨ ਤੋਂ ਪਹਿਲਾਂ ਦੁਨੀਆ ਭਰ ਦੇ ਕਈ ਡਿਪਲੋਮੈਟਾਂ ਦੀ ਮੇਜ਼ਬਾਨੀ ਕੀਤੀ। ਸਾਰੇ ਡਿਪਲੋਮੈਟ ਮੰਦਰ ਦੇ ਆਰਕੀਟੈਕਚਰ, ਗੁੰਝਲਦਾਰ ਨਮੂਨੇ ਅਤੇ ਏਕਤਾ ਦੇ ਸੰਦੇਸ਼ਾਂ ਨੂੰ ਦੇਖ ਕੇ ਖੁਸ਼ ਹੋਏ।
ਯੂ.ਏ.ਈ ਵਿੱਚ ਭਾਰਤੀ ਦੂਤਘਰ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਜਾਰੀ ਇੱਕ ਪੋਸਟ ਵਿੱਚ ਕਿਹਾ ਗਿਆ ਹੈ, BAPS ਮੰਦਰ ਦੇ ਉਦਘਾਟਨ ਲਈ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ। ਰਾਜਦੂਤ ਸੰਜੇ ਸੁਧੀਰ ਨੇ ਮੰਦਰ ਦੇ ਵਿਸ਼ੇਸ਼ ਦੌਰੇ 'ਤੇ ਦੁਨੀਆ ਭਰ ਦੇ ਡਿਪਲੋਮੈਟਾਂ ਦੀ ਮੇਜ਼ਬਾਨੀ ਕੀਤੀ। ਉਹ ਸਾਰੇ ਮੰਦਰ ਦੀ ਆਰਕੀਟੈਕਚਰ ਅਤੇ ਗੁੰਝਲਦਾਰ ਨਮੂਨੇ ਦੇਖ ਕੇ ਹੈਰਾਨ ਰਹਿ ਗਏ।
42 ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਸੱਦਾ
ਬੀ.ਏ.ਪੀ.ਐਸ ਹਿੰਦੂ ਮੰਦਰ ਵੱਲੋਂ ਜਾਰੀ ਬਿਆਨ ਅਨੁਸਾਰ ਭਾਰਤੀ ਰਾਜਦੂਤ ਸੰਜੇ ਸੁਧੀਰ ਨੇ 42 ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਸੱਦਾ ਦਿੱਤਾ ਸੀ। ਇਨ੍ਹਾਂ ਵਿੱਚ ਅਰਜਨਟੀਨਾ, ਅਰਮੀਨੀਆ, ਬਹਿਰੀਨ, ਬੰਗਲਾਦੇਸ਼, ਬੋਸਨੀਆ, ਹਰਜ਼ੇਗੋਵਿਨਾ, ਕੈਨੇਡਾ, ਚਾਡ, ਚਿਲੀ, ਚੈੱਕ ਗਣਰਾਜ, ਸਾਈਪ੍ਰਸ, ਡੋਮਿਨਿਕਨ ਰੀਪਬਲਿਕ, ਮਿਸਰ, ਯੂਰਪੀਅਨ ਯੂਨੀਅਨ, ਫਿਜੀ, ਗੈਂਬੀਆ, ਜਰਮਨੀ, ਘਾਨਾ, ਆਇਰਲੈਂਡ, ਇਜ਼ਰਾਈਲ, ਇਟਲੀ, ਮੋਲਡੋਵਾ, ਮੋਂਟੇਨੇਗਰੋ, ਨੇਪਾਲ, ਨੀਦਰਲੈਂਡ, ਨਿਊਜ਼ੀਲੈਂਡ, ਨਾਰਵੇ, ਨਾਈਜੀਰੀਆ, ਪਨਾਮਾ, ਫਿਲੀਪੀਨਜ਼, ਪੋਲੈਂਡ, ਸੇਸ਼ੇਲਸ, ਸਿੰਗਾਪੁਰ, ਸ਼੍ਰੀਲੰਕਾ, ਸਵੀਡਨ, ਸੀਰੀਆ, ਥਾਈਲੈਂਡ, ਯੂ.ਏ.ਈ., ਯੂ.ਕੇ., ਅਮਰੀਕਾ, ਜ਼ਿੰਬਾਬਵੇ ਅਤੇ ਜ਼ੈਂਬੀਆ ਦੇ ਨੁਮਾਇੰਦੇ ਸ਼ਾਮਲ ਸਨ।
60 ਦੇ ਕਰੀਬ ਪਤਵੰਤਿਆਂ ਦਾ ਹਾਰਾਂ ਨਾਲ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੀ ਮੌਜੂਦਗੀ ਦੀ ਮਹੱਤਤਾ ਨੂੰ ਦਰਸਾਉਣ ਲਈ ਉਨ੍ਹਾਂ ਨਾਲ ਇਕ ਪਵਿੱਤਰ ਧਾਗਾ ਵੀ ਬੰਨ੍ਹਿਆ ਗਿਆ। ਭਾਰਤੀ ਰਾਜਦੂਤ ਸੰਜੇ ਸੁਧੀਰ ਨੇ ਮਹਿਮਾਨਾਂ ਦਾ ਸੁਆਗਤ ਕੀਤਾ। ਉਸ ਨੇ ਕਿਹਾ, 'ਇਹ ਅਸੰਭਵ ਜਾਪਦਾ ਸੀ, ਪਰ ਸੁਪਨਾ ਸੱਚ ਹੋ ਗਿਆ |'
ਫਰਵਰੀ ਵਿੱਚ ਹੋਵੇਗਾ ਮੰਦਰ ਦਾ ਉਦਘਾਟਨ
ਬੀ.ਏ.ਪੀ.ਐਸ ਹਿੰਦੂ ਟੈਂਪਲ ਪ੍ਰੋਜੈਕਟ ਦੇ ਮੁਖੀ ਸਵਾਮੀ ਬ੍ਰਹਮਵਿਹਾਰੀਦਾਸ ਨੇ ਭਾਰਤ ਅਤੇ ਯੂ.ਏ.ਈ ਦਾ ਧੰਨਵਾਦ ਕੀਤਾ। ਯੂ.ਏ.ਈ ਵਿੱਚ ਨੇਪਾਲ ਦੇ ਰਾਜਦੂਤ ਤੇਜ ਬਹਾਦੁਰ ਛੇਤਰੀ ਨੇ ਮੰਦਰ ਨੂੰ ਇੱਕ ਤੀਰਥ ਸਥਾਨ ਦੱਸਿਆ। ਉਸਨੇ ਅੱਗੇ ਕਿਹਾ, 'ਇਹ ਇੱਕ ਪ੍ਰੇਰਨਾਦਾਇਕ ਇਮਾਰਤ ਹੈ, ਜੋ ਸਾਨੂੰ ਪਿਆਰ, ਸਦਭਾਵਨਾ ਅਤੇ ਸਹਿਣਸ਼ੀਲਤਾ ਬਾਰੇ ਦੱਸਦੀ ਹੈ। ਇਹ ਕੁਝ ਅਜਿਹਾ ਹੈ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੋਹਫ਼ੇ ਵਜੋਂ ਦੇ ਸਕਦੇ ਹਾਂ। ਮਹੰਤ ਸਵਾਮੀ ਮਹਾਰਾਜ ਇੱਕ ਮਹਾਨ ਰਿਸ਼ੀ ਹਨ। ਉਨ੍ਹਾਂ ਤੋਂ ਹੀ ਲੋਕਾਂ ਨੂੰ ਮੰਦਰ ਬਣਾਉਣ ਦੀ ਪ੍ਰੇਰਨਾ ਮਿਲੀ। ਇਹ ਇੱਕ ਵੱਡੀ ਸਫਲਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ : ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ 'ਚ ਕਿਸਮਤ ਅਜਮਾਉਣਗੇ 7 ਪੰਜਾਬੀ
ਥਾਈਲੈਂਡ ਦੇ ਰਾਜਦੂਰ ਸੋਰਾਯੁਤ ਚਾਸੋਂਬਤ ਨੇ ਕਿਹਾ, 'ਯੂ.ਏ.ਈ ਵਿੱਚ ਇਹ ਮੇਰਾ ਹੁਣ ਤੱਕ ਦਾ ਸਭ ਤੋਂ ਵਧੀਆ ਅਨੁਭਵ ਹੈ। ਮੈਂ ਇਸ ਮੰਦਰ ਦੇ ਨਿਰਮਾਣ ਤੋਂ ਲੈ ਕੇ ਅੰਤ ਨੂੰ ਦੇਖ ਰਿਹਾ ਹਾਂ। ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਸਦਭਾਵਨਾ ਦੀ ਮਿਸਾਲ ਹੈ। ਮੈਂ ਭਾਰਤ ਅਤੇ ਯੂ.ਏ.ਈ ਦਾ ਧੰਨਵਾਦ ਕਰਦਾ ਹਾਂ। ਵੱਖ-ਵੱਖ ਦੇਸ਼ਾਂ ਦੇ ਨੁਮਾਇੰਦਿਆਂ ਦਾ ਇਹ ਦੌਰਾ ਯੂ.ਏ.ਈ ਨਾਲ ਆਪਣੇ ਦੇਸ਼ ਦੇ ਸੱਭਿਆਚਾਰਕ ਮੇਲ-ਜੋਲ, ਸ਼ਾਂਤੀ ਅਤੇ ਸਿਆਸੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਸੀ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹੰਤ ਸਵਾਮੀ ਮਹਾਰਾਜ 14 ਫਰਵਰੀ ਨੂੰ ਇਸ ਮੰਦਰ ਦਾ ਉਦਘਾਟਨ ਕਰਨ ਜਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੂਰਬੀ ਕਾਂਗੋ 'ਚ ਅੱਤਵਾਦੀਆਂ ਨੇ 12 ਪਿੰਡ ਵਾਸੀਆਂ ਦਾ ਕੀਤਾ ਕਤਲ
NEXT STORY