ਢਾਕਾ (ਏਜੰਸੀ)— ਰੋਹਿੰਗਿਆ ਸੰਕਟ ਨਾਲ ਨਜਿੱਠਣ ਲਈ ਚੀਨ ਨੇ ਬੰਗਲਾਦੇਸ਼ ਨਾਲ ਦੋਸਤੀ ਨਿਭਾਉਣ ਦਾ ਵਾਅਦਾ ਕੀਤਾ ਹੈ। ਬੰਗਲਾਦੇਸ਼ ਨੇ ਕਿਹਾ ਸੀ ਕਿ ਰੋਹਿੰਗਿਆ ਮੁਸਲਮਾਨਾਂ ਨੂੰ ਵਾਪਸ ਮਿਆਂਮਾਰ ਭੇਜਣ ਲਈ ਚੀਨ ਨੂੰ ਉਸ ਦੀ ਮਦਦ ਕਰਨੀ ਚਾਹੀਦੀ ਹੈ। ਇਸ ਲਈ ਮਿਆਂਮਾਰ 'ਤੇ ਦਬਾਅ ਬਣਾਉਣ ਲਈ ਛੇਤੀ ਹੀ ਢਾਕਾ ਵਿਚ ਚੀਨ ਦੇ ਸੀਨੀਅਰ ਡਿਪਲੋਮੈਟਾਂ ਨਾਲ ਬੈਠਕ ਹੋਵੇਗੀ।
ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ. ਐੱਚ. ਮਹਿਮੂਹ ਅਲੀ ਨੇ ਢਾਕਾ ਵਿਚ ਸ਼ਨੀਵਾਰ ਨੂੰ ਇਸ ਮੁੱਦੇ 'ਤੇ ਆਪਣੇ ਚੀਨ ਹਮਅਹੁਦੇਦਾਰ ਵਾਂਗ ਯੀ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਦਰਮਿਆਨ ਰੋਹਿੰਗਿਆ ਸੰਕਟ ਨਾਲ ਨਜਿੱਠਣ ਨੂੰ ਲੈ ਕੇ ਚਰਚਾ ਹੋਈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਬੈਠਕ ਦਾ ਕੋਈ ਸਕਾਰਾਤਮਕ ਨਤੀਜਾ ਨਿਕਲੇਗਾ।
ਦੱਸਣਯੋਗ ਹੈ ਕਿ ਮਿਆਂਮਾਰ ਦੇ ਰਖਾਇਨ ਸੂਬੇ ਵਿਚ ਫੌਜ ਦੀ ਹਿੰਸਕ ਕਾਰਵਾਈ ਕਾਰਨ ਰੋਹਿੰਗਿਆ ਮੁਸਲਮਾਨ ਦੌੜ ਕੇ ਬੰਗਲਾਦੇਸ਼ ਆ ਗਏ, ਜਿੱਥੇ ਉਨ੍ਹਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਰਖਾਇਨ ਸੂਬੇ ਵਿਚ ਹਿੰਸਾ ਦੀ ਸ਼ੁਰੂਆਤ 25 ਅਗਸਤ ਨੂੰ ਹੋਈ ਸੀ, ਜਦੋਂ ਰੋਹਿੰਗਿਆ ਮੁਸਲਮਾਨਾਂ ਨੇ ਕਈ ਪੁਲਸ ਸਟੇਸ਼ਨਾਂ ਨੂੰ ਅੱਗ ਲਾ ਦਿੱਤੀ ਸੀ। ਇਸ ਹਿੰਸਾ ਤੋਂ ਬਾਅਦ ਫੌਜ ਨੇ ਜਵਾਬੀ ਕਾਰਵਾਈ ਕੀਤੀ ਅਤੇ 6 ਲੱਖ ਰੋਹਿੰਗਿਆ ਆਬਾਦੀ ਨੇ ਬੰਗਲਾਦੇਸ਼ ਦੇ ਸ਼ਰਣਾਰਥੀ ਕੈਂਪਾਂ ਵਿਚ ਸ਼ਰਨ ਲਈ ਹੋਈ ਹੈ। ਇਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਨੂੰ ਲੈ ਕੇ ਬੰਗਲਾਦੇਸ਼ੀ ਸਰਕਾਰ 'ਤੇ ਦਬਾਅ ਬਣਿਆ ਹੋਇਆ ਹੈ। ਮਿਆਂਮਾਰ ਤੋਂ ਅਜੇ ਵੀ ਰੋਹਿੰਗਿਆ ਮੁਸਲਿਮ ਸ਼ਰਨ ਦੀ ਤਲਾਸ਼ ਵਿਚ ਬੰਗਲਾਦੇਸ਼ ਦਾ ਰੁਖ ਕਰ ਰਹੇ ਹਨ। ਅਜਿਹੇ ਵਿਚ ਬੰਗਲਾਦੇਸ਼ ਦੀ ਕੋਸ਼ਿਸ਼ ਹੈ ਕਿ ਚੀਨ ਦੀ ਮਦਦ ਨਾਲ ਉਨ੍ਹਾਂ ਨੂੰ ਵਾਪਸ ਮਿਆਂਮਾਰ ਭੇਜ ਦਿੱਤਾ ਜਾਵੇ।
ਅਰਜਨਟੀਨਾ ਦੀ ਲਾਪਤਾ ਹੋਈ ਪਣਡੁੱਬੀ ਦੀ ਤਲਾਸ਼ ਮੁਹਿੰਮ ਜਾਰੀ
NEXT STORY