ਮਾਸਕੋ (ਭਾਸ਼ਾ)— ਰੂਸ ਵਿਚ ਨਵੇਂ ਰਾਕੇਟ ਇੰਜਣ ਦੇ ਪਰੀਖਣ ਦੌਰਾਨ ਹੋਏ ਧਮਾਕੇ ਵਿਚ ਮਾਰੇ ਗਏ 5 ਪਰਮਾਣੂ ਇੰਜੀਨੀਅਰਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਭਾਵੇਂਕਿ ਇਸ ਘਟਨਾ ਨੇ ਰੇਡੀਏਸ਼ਨ ਫੈਲਾਉਣ ਦੇ ਖਤਰੇ ਅਤੇ ਗੁਪਤ ਤਰੀਕੇ ਨਾਲ ਚਲਾਏ ਜਾ ਰਹੇ ਹਥਿਆਰ ਪ੍ਰੋਗਰਾਮ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਬੀਤੇ ਵੀਰਵਾਰ ਨੂੰ ਮਾਰੇ ਗਏ ਇੰਜੀਨੀਅਰਾਂ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਸਾਰੋਵ ਵਿਚ ਕੀਤਾ ਗਿਆ। ਇਸ ਜਗ੍ਹਾ 'ਤੇ ਹੀ ਰੂਸ ਦਾ ਪ੍ਰਮੁੱਖ ਪਰਮਾਣੂ ਹਥਿਆਰ ਅਨੁਸੰਧਾਨ ਕੇਂਦਰ ਹੈ ਅਤੇ ਇਹ ਲੋਕ ਇੱਥੇ ਹੀ ਕੰਮ ਕਰਦੇ ਸਨ।

ਰੱਖਿਆ ਮੰਤਰਾਲੇ ਨੇ ਆਪਣੀ ਸ਼ੁਰੂਆਤੀ ਰਿਪੋਰਟ ਵਿਚ ਕਿਹਾ ਸੀ ਕਿ ਨਿਓਨੋਕਸਾ ਪਿੰਡ ਦੇ ਨੇੜੇ ਨੇਵਲ ਪਰੀਖਣ ਸਥਲ ਵਿਚ ਹੋਏ ਧਮਾਕੇ ਵਿਚ ਦੋ ਲੋਕ ਮਾਰੇ ਗਏ ਹਨ ਅਤੇ 6 ਲੋਕ ਜ਼ਖਮੀ ਹੋਏ ਹਨ। ਬਾਅਦ ਵਿਚ ਸਰਕਾਰੀ ਰੋਸਾਟੋਮ ਪਰਮਾਣੂ ਨਿਗਮ ਨੇ ਆਪਣੇ ਪੰਜ ਕਰਮੀਆਂ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ। ਭਾਵੇਂਕਿ ਹਾਲੇ ਵੀ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਸਪੱਸ਼ਟ ਨਹੀਂ ਹੈ।

ਨੇੜੇ 1,83,000 ਆਬਾਦੀ ਵਾਲੇ ਸੇਵਰੋਦਵਿੰਸਕ ਸ਼ਹਿਰ ਦੇ ਅਧਿਕਾਰੀਆਂ ਨੇ ਧਮਾਕੇ ਦੇ ਬਾਅਦ ਰੇਡੀਏਸ਼ਨ ਦੇ ਪੱਧਰ ਵਿਚ ਵਾਧੇ ਦੀ ਗੱਲ ਕਹੀ ਅਤੇ ਨਾਲ ਹੀ ਕਿਹਾ ਕਿ ਇਸ ਨਾਲ ਸਿਹਤ ਨੂੰ ਕੋਈ ਖਤਰਾ ਨਹੀਂ ਹੈ। ਜਦਕਿ ਰੱਖਿਆ ਮੰਤਰਾਲੇ ਦਾ ਦਾਅਵਾ ਹੈ ਕਿ ਕੋਈ ਰੇਡੀਏਸ਼ਨ ਨਹੀਂ ਫੈਲਿਆ ਹੈ।
ਇਟਲੀ 'ਚ ਭਾਰਤੀ ਮੂਲ ਦੀ ਸਿੱਖ ਪੰਜਾਬਣ ਬਣੀ ਮਿਊਂਸੀਪਲ 'ਚ ਵਿਸ਼ੇਸ਼ ਸਲਾਹਕਾਰ
NEXT STORY