ਵਾਸ਼ਿੰਗਟਨ — ਅਮਰੀਕਾ ਨੇ ਚੀਨ, ਰੂਸ ਅਤੇ ਈਰਾਨ ਦੀ ਪਛਾਣ ਅਜਿਹੇ ਦੇਸ਼ਾਂ ਦੇ ਰੂਪ 'ਚ ਕੀਤੀ ਹੈ ਜੋ ਉਸ ਦੀ ਸੰਵੇਦਨਸ਼ੀਲ ਆਰਥਿਕ ਜਾਣਕਾਰੀਆਂ, ਵਪਾਰ ਨਾਲ ਜੁੜੀਆਂ ਗੱਲਾਂ ਅਤੇ ਤਕਨਾਲੋਜੀ ਨੂੰ ਹਾਸਲ ਕਰਨ ਦੇ ਮਾਮਲੇ 'ਚ ਹਮਲਾਵਰ ਅਤੇ ਸਮਰੱਥ ਹਨ। ਨੈਸ਼ਨਲ ਡਿਟੈਕਟਿਵ ਅਤੇ ਸੁਰੱਖਿਆ ਕੇਂਦਰ ਨੇ ਵੀਰਵਾਰ ਨੂੰ ਆਪਣੀ ਸਾਲਾਨਾ ਰਿਪੋਰਟ ਜਾਰੀ ਕੀਤੀ। ਸਾਈਬਰ ਦੁਨੀਆ 'ਚ ਵਿਦੇਸ਼ੀ ਆਰਥਿਕ ਜਾਸੂਸੀ ਨਾਂ ਦੀ ਇਸ ਰਿਪੋਰਟ 'ਚ ਆਖਿਆ ਗਿਆ ਹੈ ਕਿ ਅਮਰੀਕਾ ਨਾਲ ਕਰੀਬੀ ਰਿਸ਼ਤੇ ਰੱਖਣ ਵਾਲੇ ਦੇਸ਼ਾਂ ਨੇ ਵੀ ਉਸ ਦੀ ਤਕਨੀਕ ਹਾਸਲ ਕਰਨ ਲਈ ਸਾਈਬਰ ਜਾਸੂਸੀ ਕਰਾਈ ਹੈ।
ਰਿਪੋਰਟ ਮੁਤਾਬਕ ਸਾਈਬਰ ਸੁਰੱਖਿਆ 'ਚ ਤਰੱਕੀ ਕਰਨ ਤੋਂ ਬਾਅਦ ਵੀ ਜਾਸੂਸੀ ਘੱਟ ਹੋਣ ਕਾਰਨ ਵੀ ਖਤਰਾ ਬਣੀ ਹੋਈ ਹੈ ਅਤੇ ਇਸ ਨਾਲ ਵਿਆਪਕ ਬੌਧਿਕ ਜਾਇਦਾਦ ਤੱਕ ਪਹੁੰਚ ਕਾਇਮ ਹੋਣ ਦਾ ਸ਼ੱਕ ਰਹਿੰਦਾ ਹੈ। ਸਾਨੂੰ ਸ਼ੱਕ ਹੈ ਕਿ ਚੀਨ, ਰੂਸ ਅਤੇ ਈਰਾਨ ਅਮਰੀਕਾ ਦੀਆਂ ਸੰਵੇਦਨਸ਼ੀਲ ਆਰਥਿਕ ਜਾਣਕਾਰੀਆਂ ਅਤੇ ਤਕਨਾਲੋਜੀਆਂ ਖਾਸ ਕਰਕੇ ਸਾਇਬਰ ਦੁਨੀਆ 'ਚ ਜਾਸੂਸੀ ਕਰਨ ਦੇ ਮਾਮਲੇ 'ਚ ਹਮਲਾਵਰ ਅਤੇ ਸਮਰੱਥ ਬਣੇ ਰਹਿਣਗੇ।
ਰਿਪੋਰਟ 'ਚ ਆਖਿਆ ਗਿਆ ਹੈ ਕਿ ਅਮਰੀਕੀ ਤਕਨਾਲੋਜੀ ਨੂੰ ਹਾਸਲ ਕਰਨ ਲਈ ਚੀਨ ਨੇ ਆਪਣੇ ਯਤਨਾਂ ਨੂੰ ਵਧਾਇਆ ਹੈ। ਉਹ ਆਪਣੇ ਰਣਨੀਤਕ ਵਿਕਾਸ ਟੀਚਿਆਂ-ਵਿਗਿਆਨ ਅਤੇ ਤਕਨਾਲੋਜੀ 'ਚ ਆਧੁਨਿਕੀਕਰਨ, ਫੌਜੀ ਆਧੁਨਿਕੀਕਰਨ ਅਤੇ ਆਰਥਿਕ ਨੀਤੀਆਂ ਦੇ ਉਦੇਸ਼ਾਂ ਲਈ ਜਾਸੂਸੀ ਕਰ ਰਿਹਾ ਹੈ। ਰੂਸ ਦੇ ਬਾਰੇ ਰਿਪੋਰਟ 'ਚ ਕਿਹਾ ਗਿਆ ਹੈ ਕਿ ਉਹ ਆਪਣੇ ਲਈ ਜ਼ਰੂਰੀ ਜਾਣਕਾਰੀਆਂ ਹਾਸਲ ਕਰਨ ਲਈ ਸਾਈਬਰ ਦੁਨੀਆ ਸਮੇਤ ਕਈ ਤਰੀਕਿਆਂ ਦਾ ਇਸਤੇਮਾਲ ਕਰ ਰਿਹਾ ਹੈ। ਰਿਪੋਰਟ 'ਚ ਈਰਾਨ ਦੇ ਬਾਰੇ 'ਚ ਆਖਿਆ ਗਿਆ ਹੈ ਕਿ ਉਹ ਆਰਥਿਕ ਅਤੇ ਉਦਯੋਗਿਕ ਜਾਸੂਸੀ ਦੇ ਉਦੇਸ਼ਾਂ ਲਈ ਅਮਰੀਕੀ ਨੈੱਟਵਰਕਾਂ 'ਚ ਸੇਂਧ ਲਾਉਣ ਦੀ ਕੋਸ਼ਿਸ਼ ਕਰਦਾ ਰਹੇਗਾ।
ਟੋਰਾਂਟੋ 'ਚ ਸ਼ੱਕੀ ਨਫਰਤ ਅਪਰਾਧ ਦੀ ਘਟਨਾ ਪਿੱਛੋਂ ਇਕ ਗ੍ਰਿਫਤਾਰ
NEXT STORY