ਮਾਸਕੋ-ਯੂਰਪੀਨ ਯੂਨੀਅਨ 'ਚ ਰੂਸ ਦੇ ਸਥਾਈ ਪ੍ਰਤੀਨਿਧੀ ਵਲਾਦੀਮਿਰ ਚਿਝੋਵ ਨੇ ਬੁੱਧਵਾਰ ਨੂੰ ਭਰੋਸਾ ਜ਼ਾਹਰ ਕੀਤਾ ਕਿ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਅਤੇ ਉਸ ਦੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੀ ਅਗਲੀ ਮੀਟਿੰਗ 'ਚ ਕੋਈ ਚਮਤਕਾਰ ਨਹੀਂ ਹੋਵੇਗਾ। ਦੋਵੇਂ ਰਾਸ਼ਟਰਪਤੀਆਂ ਦੀਆਂ 16 ਜੂਨ ਨੂੰ ਜੇਨੇਵਾ 'ਚ ਆਹਮੋ-ਸਾਹਮਣੇ ਗੱਲਬਾਤ ਕਰਨ ਦੀ ਯੋਜਨਾ ਹੈ। ਚਿਝੋਵ ਦੇ ਹਵਾਲੇ ਤੋਂ ਕਿਹਾ ਗਿਆ ਕਿ ਬੇਸ਼ੱਕ (ਯੂਰਪ 'ਚ) ਇਸ ਦਾ ਬੇਸਬ੍ਰੀ ਨਾਲ ਇੰਤਜ਼ਾਰ ਹੈ। ਕੁਝ ਲੋਕ ਖਦਸ਼ਿਆਂ ਨਾਲ ਇਸ ਦਾ ਇੰਤਜ਼ਾਰ ਕਰਦੇ ਹਨ, ਹੋਰ ਉਮੀਦ ਨਾਲ ਅਸੀਂ ਸ਼ਾਇਦ ਹੀ ਕਿਸੇ ਚਮਤਕਾਰ ਦੀ ਉਮੀਦ ਨਹੀਂ ਕਰਨੀ ਚਾਹੀਦੀ। ਹਾਲਾਂਕਿ, ਜੇਕਰ ਸ਼ਿਖਰ ਮੀਟਿੰਗ ਕੁਝ ਸਕਾਰਾਤਮਕ ਨਤੀਜੇ ਲਿਆਉਂਦੀ ਹੈ ਤਾਂ ਇਹ ਕੰਮ ਕਰ ਸਕਦੀ ਹੈ, ਰੂਸ ਅਤੇ ਯੂਰਪ ਦਰਮਿਆਨ ਸੰਬੰਧਾਂ 'ਚ ਇਕ ਯਕੀਨੀ ਸਥਿਰਤਾ ਆਵੇਗੀ।
ਇਹ ਵੀ ਪੜ੍ਹੋ-ਸੈਨ ਜੋਸ ਰੇਲ ਯਾਰਡ 'ਚ ਹੋਈ ਗੋਲੀਬਾਰੀ, ਕਈ ਜ਼ਖਮੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਮਾਲੀ ਦੇ ਰਾਸ਼ਟਰਪਤੀ ਨੇ ਹਿਰਾਸਤ 'ਚ ਰਹਿੰਦੇ ਹੋਏ ਦਿੱਤਾ ਅਸਤੀਫਾ
NEXT STORY