ਮਾਸਕੋ (ਭਾਸ਼ਾ)- ਰੂਸ ਨੇ ਸ਼ੁੱਕਰਵਾਰ ਨੂੰ ਯੂਕ੍ਰੇਨ 'ਤੇ ਨੋਵੋਰੋਸਿਯਸਕ ਬੰਦਰਗਾਹ 'ਤੇ ਉਸ ਦੇ ਕਾਲਾ ਸਾਗਰ ਜਲ ਸੈਨਾ ਅੱਡੇ 'ਤੇ ਸਮੁੰਦਰੀ ਡਰੋਨ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਨੋਵੋਰੋਸਿਯਸਕ 'ਤੇ ਹਮਲਾ ਪਿਛਲੇ 18 ਮਹੀਨਿਆਂ ਤੋਂ ਜਾਰੀ ਜੰਗ 'ਚ ਪਹਿਲਾ ਮੌਕਾ ਹੈ, ਜਦੋਂ ਕਿਸੇ ਰੂਸੀ ਵਪਾਰਕ ਬੰਦਰਗਾਹ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਸ਼ਹਿਰ ਰੂਸ ਦੇ ਕਾਲਾ ਸਾਗਰ ਤੱਟ 'ਤੇ ਇੱਕ ਪ੍ਰਮੁੱਖ ਬੰਦਰਗਾਹ ਹੈ ਅਤੇ ਇਸ ਵਿੱਚ ਇੱਕ ਨੇਵੀ ਬੇਸ,ਸ਼ਿਪ ਬਿਲਡਿੰਗ ਯਾਰਡ ਅਤੇ ਇੱਕ ਤੇਲ ਟਰਮੀਨਲ ਵੀ ਹੈ। ਇਹ ਰੂਸੀ ਨਿਰਯਾਤ ਲਈ ਇੱਕ ਪ੍ਰਮੁੱਖ ਬੰਦਰਗਾਹ ਹੈ। ਇਸ ਦੌਰਾਨ, ਰੂਸ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਉਸ ਨੇ ਰਾਤੋ ਨੂੰ ਇੱਕ ਹੋਰ ਯੂਕ੍ਰੇਨੀ ਹਮਲੇ ਨੂੰ ਅਸਫਲ ਕਰ ਦਿੱਤਾ ਅਤੇ 13 ਡਰੋਨਾਂ ਨੂੰ ਡੇਗ ਦਿੱਤਾ।
ਮੰਤਰਾਲਾ ਨੇ ਕਿਹਾ ਕਿ ਨੇਵੀ ਬੇਸ ਦੀ ਸੁਰੱਖਿਆ ਲਈ ਤਾਇਨਾਤ ਰੂਸੀ ਜਹਾਜ਼ਾਂ ਨੇ 2 ਯੂਕ੍ਰੇਨੀ ਸਮੁੰਦਰੀ ਡਰੋਨਾਂ ਨੂੰ ਡੇਗਿਆ ਹੈ। ਨੋਵੋਰੋਸਿਯਸਕ ਦੇ ਮੇਅਰ ਆਂਦਰੇ ਕ੍ਰਾਵਚੇਂਕੋ ਨੇ ਕਿਹਾ ਕਿ ਦੋਵਾਂ ਜਹਾਜ਼ਾਂ ਨੇ ਜਲਦੀ ਹੀ ਯੂਕ੍ਰੇਨੀ ਹਮਲੇ ਦਾ ਜਵਾਬ ਦਿੱਤਾ ਅਤੇ ਹਮਲੇ ਨੂੰ ਨਾਕਾਮ ਕਰ ਦਿੱਤਾ। ਯੂਕ੍ਰੇਨ ਦੇ ਅਧਿਕਾਰੀਆਂ ਨੇ ਦੇਸ਼ ਦੀ ਸੁਰੱਖਿਆ ਨੀਤੀ ਨੂੰ ਧਿਆਨ ਵਿਚ ਰੱਖਦੇ ਹੋਏ ਹਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ। ਕਾਲਾ ਸਾਗਰ ਬੰਦਰਗਾਹ 'ਤੇ ਹਮਲੇ ਦੀ ਪੁਸ਼ਟੀ ਕਰਨ ਤੋਂ ਕੁਝ ਮਿੰਟ ਬਾਅਦ, ਰੂਸ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਉਸ ਨੇ ਕ੍ਰੀਮੀਆ 'ਤੇ ਇਕ ਹੋਰ ਯੂਕ੍ਰੇਨੀ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਮੰਤਰਾਲਾ ਨੇ ਕਿਹਾ ਕਿ ਹਵਾਈ ਰੱਖਿਆ ਪ੍ਰਣਾਲੀਆਂ ਨੇ 10 ਡਰੋਨਾਂ ਨੂੰ ਡੇਗਿਆ ਹੈ ਅਤੇ ਤਿੰਨ ਹੋਰ ਡਰੋਨਾਂ ਨੂੰ ਇਲੈਕਟ੍ਰਾਨਿਕ ਤੌਰ 'ਤੇ ਜਾਮ ਕਰ ਦਿੱਤਾ।
ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਨੇ 2020 ਦੇ ਚੋਣ ਨਤੀਜਿਆਂ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਦੇ ਦੋਸ਼ਾਂ ਤੋਂ ਕੀਤਾ ਇਨਕਾਰ
NEXT STORY