ਕੀਵ-ਰੂਸ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਯੂਕ੍ਰੇਨ ਦੇ ਡੋਨਬਾਸ ਖੇਤਰ ਦੇ ਦੋ 'ਚੋਂ ਇਕ ਇਲਾਕੇ ਦੇ 97 ਫੀਸਦੀ ਹਿੱਸੇ 'ਤੇ ਕਬਜ਼ਾ ਕਰ ਲਿਆ ਹੈ। ਇਸ ਦੇ ਨਾਲ ਹੀ ਕ੍ਰੈਮਲਿਨ ਦਾ ਕੋਲੇ ਦੀਆਂ ਖਾਣਾਂ ਅਤੇ ਫੈਕਟਰੀਆਂ 'ਤੇ ਪੂਰੀ ਤਰ੍ਹਾਂ ਕਬਜ਼ੇ ਦਾ ਟੀਚਾ ਪੂਰਾ ਹੁੰਦਾ ਦਿਖ ਰਿਹਾ ਹੈ। ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੁ ਨੇ ਕਿਹਾ ਕਿ ਮਾਸਕੋ ਦੀਆਂ ਫੌਜਾਂ ਨੇ ਲੁਹਾਂਸਕ ਸੂਬੇ ਦੇ ਲਗਭਗ ਪੂਰੇ ਇਲਾਕੇ 'ਤੇ ਕਬਜ਼ਾ ਕਰ ਲਿਆ ਹੈ।
ਇਹ ਵੀ ਪੜ੍ਹੋ :ਪੈਰਿਸ ਹਮਲੇ ਨਾਲ ਜੁੜੇ 14 ਪਾਕਿਸਤਾਨੀ ਨਾਗਰਿਕਾਂ ਨੂੰ ਫੜਨ ਦੀ ਤਿਆਰ 'ਚ ਇਟਲੀ
ਯੂਕ੍ਰੇਨ ਅਧਿਕਾਰੀਆਂ ਅਤੇ ਫੌਜੀ ਵਿਸ਼ਲੇਸ਼ਕਾਂ ਮੁਤਾਬਕ, ਅਜਿਹਾ ਪ੍ਰਤੀਤ ਹੁੰਦਾ ਹੈ ਕਿ ਰੂਸ ਹੁਣ ਦੋਨੇਸਤਕ ਦੇ ਲਗਭਗ ਅੱਧੇ ਹਿੱਸੇ 'ਤੇ ਕਬਜ਼ਾ ਕਰ ਚੁੱਕਿਆ ਹੈ। ਦੋ ਮਹੀਨੇ ਪਹਿਲਾਂ ਕੀਵ 'ਤੇ ਹਮਲਾ ਕਰਨ ਦੀ ਕੋਸ਼ਿਸ਼ ਅਸਫ਼ਲ ਰਹਿਣ ਤੋਂ ਬਾਅਦ ਰੂਸ ਨੇ ਕਿਹਾ ਸੀ ਕਿ ਪੂਰੇ ਡੋਨਬਾਸ 'ਤੇ ਕਬਜ਼ਾ ਉਸ ਦਾ ਮੁੱਖ ਟੀਚਾ ਹੈ।
ਇਹ ਵੀ ਪੜ੍ਹੋ : ਜਰਮਨੀ ਦੀ ਵਿਦੇਸ਼ ਮੰਤਰੀ ਬੇਅਰਬਾਕ ਪਾਕਿ ਯਾਤਰਾ ਦੌਰਾਨ ਹੋਏ ਕੋਰੋਨਾ ਇਨਫੈਕਟਿਡ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪੈਰਿਸ ਹਮਲੇ ਨਾਲ ਜੁੜੇ 14 ਪਾਕਿਸਤਾਨੀ ਨਾਗਰਿਕਾਂ ਨੂੰ ਫੜਨ ਦੀ ਤਿਆਰ 'ਚ ਇਟਲੀ
NEXT STORY