ਮਾਸਕੋ- ਰੂਸ ਦੇ ਗਾਮਾਲੇਯਾ ਮਹਾਮਾਰੀ ਸੰਸਥਾਨ ਕੇਂਦਰ ਨੂੰ 10-12 ਅਗਸਤ ਵਿਚਕਾਰ ਟੀਕੇ ਦੀ ਰਜਿਸਟ੍ਰੇਸ਼ਨ ਕਰਾਉਣ ਦੀ ਇਜਾਜ਼ਤ ਮਿਲ ਸਕਦੀ ਹੈ ਅਤੇ ਉਸ ਦੇ 3-4 ਦਿਨਾਂ ਬਾਅਦ ਸੰਸਥਾਨ ਬਾਜ਼ਾਰ ਵਿਚ ਟੀਕਾ ਉਤਾਰ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਦੇ ਦਸਤਾਵੇਜ਼ 10-12 ਅਗਸਤ ਤੱਕ ਤਿਆਰ ਹੋ ਜਾਣੇ ਚਾਹੀਦੇ ਹਨ। ਬਾਜ਼ਾਰ ਵਿਚ ਇਸ ਦੇ 15-16 ਅਗਸਤ ਤੱਕ ਉਤਰਨ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਰੂਸ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 5,475 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਦੇ ਬਾਅਦ ਦੇਸ਼ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਵਧ ਕੇ 8,28,990 ਹੋ ਗਈ ਹੈ। ਰੂਸ ਦੀ ਰਾਜਧਾਨੀ ਮਾਸਕੋ ਵਿਚ ਕੋਰੋਨਾ ਦੇ 671 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ ਇਹ ਬਾਕੀ ਖੇਤਰਾਂ ਨਾਲੋਂ ਸਭ ਤੋਂ ਵੱਧ ਹਨ। ਰੂਸ ਵਿਚ ਹੁਣ ਤੱਕ 6,20,333 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।
ਅਮਰੀਕਾ ਦੀ ਇਕ ਹੋਰ ਕੋਰੋਨਾ ਵੈਕਸੀਨ ਦਾ ਆਖਰੀ ਟ੍ਰਾਇਲ ਸ਼ੁਰੂ
NEXT STORY