ਮਾਸਕੋ/ਵਾਸ਼ਿੰਗਟਨ/ਟੋਕੀਓ/ਬ੍ਰਸੇਲਸ, 15 ਮਾਰਚ (ਏਜੰਸੀਆਂ)- ਯੂਕ੍ਰੇਨ-ਰੂਸ ਲੜਾਈ ’ਚ ਪੱਛਮੀ ਦੇਸ਼ਾਂ ਵੱਲੋਂ ਲਗਾਤਾਰ ਰੂਸ ’ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਰੂਸ ਨੇ ਵੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਐੱਨ.ਐੱਸ.ਏ. ਤੇ ਸੀ. ਏ. ਚੀਫ ਸਮੇਤ 13 ਅਧਿਕਾਰੀਆਂ ’ਤੇ ਪਾਬੰਦੀ ਲਾ ਦਿੱਤੀ ਹੈ। ਅਮਰੀਕਾ ਨੇ ਮੰਗਲਵਾਰ ਨੂੰ ਫਿਰ ਰੂਸ ਦਾ ਸਹਿਯੋਗ ਕਰਨ ’ਤੇ ਬੇਲਾਰੂਸ ਦੇ ਰਾਸ਼ਟਰਪਤੀ ਅਲੈਂਕਜੈਂਡਰ ਲੁਕਾਸ਼ੇਂਕੋਂ, ਉਨ੍ਹਾਂ ਦੀ ਪਤਨੀ ਤੇ ਰੂਸ ਦੇ 8 ਰੱਖਿਆ ਮੰਤਰੀਆਂ ਤੋਂ ਇਲਾਵਾ ਨੈਸ਼ਨਲ ਗਾਰਡ ਦੇ ਨਿਰਦੇਸ਼ਕ ਵਿਕਟਰ ਜੋਲੋਟੋਵ, ਫੌਜੀ ਤਕਨੀਕੀ ਸਹਿਯੋਗ ਦੇ ਨਿਰਦੇਸ਼ਕ ਦਿਮਿਤਰੀ ਸ਼ੁਗੇਵ ਤੇ ਰੋਸੋਬੋਰੋਨ ਐਕਸਪੋਰਟ ਦੇ ਮਹਾ-ਨਿਰਦੇਸ਼ਕ ਅਲੈਕਜੈਂਡਰ ਮਿਖੇਵ ’ਤੇ ਪਾਬੰਦੀਆਂ ਲਾ ਦਿੱਤੀਆਂ ਹਨ।
ਇਹ ਵੀ ਪੜ੍ਹੋ: ਇਸ ਕਾਰਨ ਵਾਪਰਿਆ ਸੀ ਕੈਨੇਡਾ ਸੜਕ ਹਾਦਸਾ, ਮਾਰੇ ਗਏ ਸਨ 5 ਭਾਰਤੀ ਵਿਦਿਆਰਥੀ
ਉੱਥੇ ਹੀ ਬ੍ਰਿਟੇਨ ਨੇ ਰੂਸ ’ਤੇ 350 ਤੇ ਜਾਪਾਨ ਨੇ 17 ਰੂਸੀ ਨਾਗਰਿਕਾਂ ’ਤੇ ਪਾਬੰਦੀ ਲਾ ਦਿੱਤੀ। ਯੂਰਪੀ ਸੰਘ (ਈ.ਯੂ.) ਨੇ ਰੂਸ ਨੂੰ ਯੂਕ੍ਰੇਨ ’ਤੇ ਹਮਲਾ ਕਰਨ ਦੀ ਸਜ਼ਾ ਦੇ ਤੌਰ ’ਤੇ ਉਸ ਖਿਲਾਫ ਚੌਥੀ ਵਾਰ ਪਾਬੰਦੀ ਲਾਗੂ ਕਰਨ ਦਾ ਐਲਾਨ ਕੀਤਾ ਹੈ। ਈ. ਯੂ. ਦੀ ਪ੍ਰਧਾਨਗੀ ਕਰ ਰਹੇ ਫਰਾਂਸ ਨੇ ਕਿਹਾ ਕਿ ਈ. ਯੂ. ਨੇ ਰੂਸ ਲਈ ਸਭ ਤੋਂ ਪਸੰਦੀਦਾ-ਰਾਸ਼ਟਰ ਦੇ ਅਹੁਦੇ ਸਬੰਧੀ ਅਰਜ਼ੀ ਨੂੰ ਖਾਰਜ ਕਰਨ ਤੇ ਵਿਸ਼ਵ ਵਪਾਰ ਸੰਗਠਨ (ਡਬਲਿਊ.ਟੀ.ਓ.) ’ਚ ਦਾਖ਼ਲੇ ਲਈ ਬੇਲਾਰੂਸ ਦੇ ਅਰਜ਼ੀ ਦੀ ਜਾਂਚ ਨੂੰ ਬੰਦ ਕਰਨ ਸਬੰਧੀ ਡਬਲਿਊ.ਟੀ.ਓ. ਦੇ ਐਲਾਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ, ਜੇਕਰ ਰੂਸ ਨੂੰ ਮੁਅੱਤਲ ਕਰ ਦਿੱਤਾ ਜਾਂਦਾ ਹੈ ਤਾਂ ਕੰਪਨੀਆਂ ਨੂੰ ਬਲਾਕ ’ਚ ਵਿਸ਼ੇਸ਼ ਤਵੱਜੋ ਨਹੀਂ ਮਿਲੇਗੀ।
ਇਹ ਵੀ ਪੜ੍ਹੋ: ਚੀਨ ’ਚ ਕੋਰੋਨਾ ਦੇ 5000 ਤੋਂ ਜ਼ਿਆਦਾ ਨਵੇਂ ਮਾਮਲੇ ਮਿਲੇ, 5 ਕਰੋੜ ਲੋਕ ਘਰਾਂ ’ਚ ਕੈਦ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਵੱਡੀ ਖ਼ਬਰ : ਨਿਊਜ਼ੀਲੈਂਡ ਨੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਖੋਲ੍ਹੇ ਬਾਰਡਰ
NEXT STORY