ਵਾਸ਼ਿੰਗਟਨ (ਭਾਸ਼ਾ)— ਯੁੱਧ ਪੀੜਤ ਅਫਗਾਨਿਸਤਾਨ ਵਿਚ ਅਮਰੀਕੀ ਅਤੇ ਨਾਟੋ ਫੌਜੀਆਂ ਦੀ ਅਗਵਾਈ ਲਈ ਨਾਮਜ਼ਦ ਕੀਤੇ ਗਏ ਇਕ ਸੀਨੀਅਰ ਅਮਰੀਕੀ ਜਨਰਲ ਨੇ ਬੁੱਧਵਾਰ ਨੂੰ ਇਕ ਬਿਆਨ ਦਿੱਤਾ। ਇਸ ਬਿਆਨ ਵਿਚ ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਵਿਚ ਲੰਬੇ ਸਮੇਂ ਲਈ ਸਥਿਰਤਾ ਹਾਸਲ ਕਰਨ ਲਈ ਪਾਕਿਸਤਾਨ ਵਿਚੋਂ ਅੱਤਵਾਦੀਆਂ ਦੀਆਂ ਸੁਰੱਖਿਅਤ ਪਨਾਹਗਾਹਾਂ ਨੂੰ ਖਤਮ ਕਰਨ ਦੀ ਲੋੜ ਹੈ। ਲੈਫਟੀਨੈਂਟ ਨਜ਼ਰ ਆਸਟਿਨ ਮਿਲਰ ਨੇ ਅਫਗਾਨਿਸਤਾਨ ਵਿਚ ਅਮਰੀਕਾ ਅਤੇ ਨਾਟੋ ਫੌਜੀਆਂ ਦੇ ਕਮਾਂਡਰ ਦੇ ਤੌਰ 'ਤੇ ਆਪਣੀ ਨਿਯੁਕਤੀ ਦੀ ਪੁਸ਼ਟੀ ਨਾਲ ਸੰਬੰਧਿਤ ਸੁਣਾਵਾਈ ਦੌਰਾਨ ਕਿਹਾ ਕਿ ਪਾਕਿਸਤਾਨ ਨੂੰ ਨਾ ਸਿਰਫ ਕੂਟਨੀਤਕ ਤੌਰ 'ਤੇ ਬਲਕਿ ਸੁਰੱਖਿਆ ਦੇ ਦ੍ਰਿਸ਼ਟੀਕੋਣ ਨਾਲ ਵੀ ਅਫਗਾਨਿਸਤਾਨ ਵਿਚ ਹੱਲ ਦਾ ਹਿੱਸਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ,''ਸਾਨੂੰ ਇਸ ਗੱਲ ਦੀ ਬਹੁਤ ਉਮੀਦ ਹੋਣੀ ਚਾਹੀਦੀ ਹੈ ਕਿ ਇਹ ਇਸ ਹੱਲ ਦਾ ਹਿੱਸਾ ਹੋਵੇ।'' ਕਾਂਗਰਸ ਦੀ ਇਸ ਪੁਸ਼ਟੀਕਰਣ ਸੁਣਵਾਈ ਦੌਰਾਨ ਸੈਨੇਟ ਦੀ ਹਥਿਆਰਬੰਦ ਸੇਵਾ ਕਮੇਟੀ ਦੇ ਕਈ ਮੈਂਬਰਾਂ ਨੇ ਪਾਕਿਸਤਾਨ ਵਿਚ ਅੱਤਵਾਦੀਆਂ ਦੀਆਂ ਸੁਰੱਖਿਅਤ ਪਨਾਹਗਾਹਾਂ ਦੇ ਲਗਾਤਾਰ ਬਣੇ ਰਹਿਣ 'ਤੇ ਚਿੰਤਾ ਪ੍ਰਗਟ ਕੀਤੀ। ਮਿਲਰ ਨੇ ਸੈਨੇਟਰ ਡਾਨ ਸੁੱਲੀਵਾਨ ਦੇ ਇਕ ਸਵਾਲ ਦੇ ਜਵਾਬ ਵਿਚ ਕਿਹਾ,''ਜੇ ਸਾਨੂੰ ਇੱਥੇ ਸਫਲ ਹੋਣਾ ਹੈ ਤਾਂ ਅੱਤਵਾਦੀਆਂ ਦੀਆਂ ਸੁਰੱਖਿਅਤ ਪਨਾਹਗਾਹਾਂ ਨੂੰ ਇੱਥੋਂ ਖਤਮ ਕਰਨਾ ਹੋਵੇਗਾ।''
ਨੇਪਾਲ ਅਤੇ ਚੀਨ ਵਿਚਾਲੇ 8 ਅਹਿਮ ਸਮਝੌਤਿਆਂ 'ਤੇ ਹੋਏ ਦਸਤਖਤ
NEXT STORY