ਰਾਵਲਪਿੰਡੀ— ਪਾਕਿਸਤਾਨ 'ਚ ਆਨਰ ਕਿਲਿੰਗ ਦੀ ਸ਼ਿਕਾਰ ਹੋਈ ਪਾਕਿਸਤਾਨੀ ਮੂਲ ਦੀ ਬ੍ਰਿਟਿਸ਼ ਨਾਗਰਿਕ ਸਾਮੀਆ ਸ਼ਾਹਿਦ ਦੇ ਕਤਲ ਦੀ ਗੁੱਥੀ ਸੁਲਝ ਗਈ ਹੈ। ਸਾਮੀਆ ਦੇ ਸਾਬਕਾ ਪਤੀ ਚੌਧਰੀ ਸ਼ਕੀਲ ਨੇ ਸ਼ਨੀਵਾਰ ਨੂੰ ਪੁਲਸ ਨੂੰ ਦਿੱਤੇ ਬਿਆਨ 'ਚ ਕਬੂਲ ਕੀਤਾ ਹੈ ਕਿ ਉਸ ਨੇ ਹੀ ਸਾਮੀਆ ਦਾ ਕਤਲ ਕੀਤਾ ਸੀ। ਉਸ ਨੇ ਦੱਸਿਆ ਕਿ ਉਸ ਨੇ ਹੀ ਸਾਮੀਆ ਦਾ ਉਸ ਦੀ ਹੀ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕੀਤਾ ਸੀ।
ਦੱਸਣ ਯੋਗ ਹੈ ਕਿ ਬੀਤੀ 20 ਜੁਲਾਈ 2016 ਨੂੰ ਸਾਮੀਆ ਦਾ ਕਤਲ ਕਰ ਦਿੱਤਾ ਗਿਆ ਸੀ। ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਪਾਕਿਸਤਾਨ 'ਚ ਜ਼ਿਲਾ ਝੇਲਮ ਦੇ ਪਿੰਡ ਢੋਕ ਪੰਡੌਰੀ ਆਈ ਸੀ। ਉਸ ਦੇ ਦੂਜੇ ਪਤੀ ਸਈਦ ਮੁੱਖਤਾਰ ਕਾਜ਼ਮ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਚ ਉਸ ਨੇ ਕਿਹਾ ਸੀ ਕਿ ਸਾਮੀਆ ਦਾ ਕਤਲ ਕੀਤਾ ਗਿਆ, ਕਿਉਂਕਿ ਸਾਮੀਆ ਦੇ ਮਾਪੇ ਸਾਡੇ ਵਿਆਹ ਤੋਂ ਖੁਸ਼ ਨਹੀਂ ਸਨ।
ਸਾਮੀਆ ਦੀ ਮੌਤ ਨੂੰ ਲੈ ਕੇ ਉਸ ਦੇ ਪਰਿਵਾਰ ਵਾਲੇ ਇਹ ਬਿਆਨ ਦਿੰਦੇ ਆ ਰਹੇ ਸਨ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਹਾਲਾਂਕਿ ਫੋਰੈਂਸਿਕ ਰਿਪੋਰਟ 'ਚ ਇਸ ਗੱਲ ਦਾ ਖੁਲਾਸਾ ਵੀ ਹੋਇਆ ਹੈ ਕਿ ਸਾਮੀਆ ਮਰੀ ਨਹੀਂ ਸੀ ਜਦਕਿ ਮਾਰੀ ਗਈ ਸੀ। ਉਸ ਦੇ ਗਲੇ 'ਤੇ ਸੱਟ 'ਤੇ ਨਿਸ਼ਾਨ ਸਨ।
ਜ਼ਿਕਰਯੋਗ ਹੈ ਕਿ ਸਾਮੀਆ ਸ਼ਾਹਿਦ ਨੇ ਚੌਧਰੀ ਸ਼ਕੀਲ ਨੂੰ ਤਲਾਕ ਦੇਣ ਤੋਂ ਬਾਅਦ 2 ਸਾਲ ਪਹਿਲਾਂ ਕਾਜ਼ਮ ਨਾਲ ਦੂਜਾ ਵਿਆਹ ਕਰਵਾਇਆ ਸੀ। ਸਾਮੀਆ ਦਾ ਕਾਜ਼ਮ ਨਾਲ ਮੁਲਾਕਾਤ ਇੰਗਲੈਂਡ 'ਚ ਹੋਈ ਸੀ ਪਰ ਦੋਵੇਂ ਵਿਆਹ ਮਗਰੋਂ ਦੁਬਈ 'ਚ ਰਹਿ ਰਹੇ ਸਨ। ਜੁਲਾਈ ਮਹੀਨੇ 'ਚ ਸਾਮੀਆ ਆਪਣੇ ਪਰਿਵਾਰ ਨੂੰ ਮਿਲਣ ਲਈ ਪਾਕਿਸਤਾਨ ਆਈ ਸੀ ਪਰ ਮੁੜ ਕੇ ਦੁਬਈ ਨਹੀਂ ਪਰਤੀ। ਜਿਸ ਤੋਂ ਬਾਅਦ ਉਸ ਦੇ ਪਤੀ ਕਾਜ਼ਮ ਨੂੰ ਸਾਮੀਆ ਦੇ ਪਰਿਵਾਰ ਨੇ ਫੋਨ ਕਰ ਕੇ ਸੂਚਿਤ ਕੀਤਾ ਕਿ ਉਸ ਦੀ ਮੌਤ ਹੋ ਗਈ ਹੈ। ਇਸ ਆਨਰ ਕਿਲਿੰਗ ਦੇ ਮਾਮਲੇ ਨੂੰ ਸੁਲਝਾਉਣ ਲਈ ਮੁੱਖ ਮੰਤਰੀ ਸ਼ਾਹਬਾਜ਼ ਵਲੋਂ ਜਾਂਚ ਕਮੇਟੀ ਬਣਾਈ ਗਈ ਸੀ, ਜੋ ਕਿ ਇਸ ਕਤਲ ਕੇਸ ਦੀ ਜਾਂਚ 'ਚ ਜੁਟੀ ਸੀ।
ਇਨ੍ਹਾਂ ਲੋਕਾਂ ਦੇ ਕਾਰਨਾਮੇ ਦੇਖ ਤੁਹਾਨੂੰ ਵੀ ਆਵੇਗਾ ਬਹੁਤ ਹਾਸਾ (ਤਸਵੀਰਾਂ)
NEXT STORY