ਲੰਡਨ (ਏਜੰਸੀ)- ਸਾਊਦੀ ਅਰਬ ਦੇ ਇਕ ਰਾਜਕੁਮਾਰ ਦੀ ਲੰਡਨ ਵਿਚ ਮੌਤ ਦੇ ਮਾਮਲੇ ’ਚ ਸਾਹਮਣੇ ਆਇਆ ਹੈ ਕਿ ਡਰੱਗਜ਼ ਦੀ ਬਹੁਤ ਜ਼ਿਆਦਾ ਮਾਤਰਾ ਲੈਣ ਕਾਰਨ ਉਨ੍ਹਾਂ ਦੀ ਜਾਨ ਗਈ ਸੀ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਲੰਡਨ ਦੇ ਇਕ ਆਲੀਸ਼ਾਨ ਹੋਟਲ ਵਿਚ ਸ਼ਰਾਬ, ਪਾਰਟੀ ਡਰੱਗਜ਼ ਅਤੇ ਡਾਕਟਰ ਦੀਆਂ ਲਿਖੀਆਂ ਦਵਾਈਆਂ ਦਾ ਜਾਨਲੇਵਾ ਮਿਸ਼ਰਣ ਲੈਣ ਤੋਂ ਬਾਅਦ 29 ਸਾਲਾ ਸਾਊਦੀ ਪ੍ਰਿੰਸ ਦੀ ਮੌਤ ਹੋਈ।
ਅਬਦੁੱਲਾ ਬਿਨ ਫਹਿਦ ਬਿਨ ਅਬਦੁੱਲਾ ਬਿਨ ਅਬਦੁਲ ਅਜ਼ੀਜ਼ ਬਿਨ ਜਲਾਵੀ ਅਲ ਸਾਊਦ 25 ਨਵੰਬਰ, 2025 ਨੂੰ ਕੇਨਸਿੰਗਟਨ ਦੇ ਮੈਰੀਅਟ ਹੋਟਲ ਵਿਚ ਆਪਣੇ ਕਮਰੇ ’ਚ ਮ੍ਰਿਤਕ ਪਾਏ ਗਏ ਸਨ। ਰਿਪੋਰਟ ਮੁਤਾਬਕ, ਪ੍ਰਿੰਸ ਅਬਦੁੱਲਾ ਬਿਨ ਫਹਿਦ ਨੂੰ ਕਈ ਤਰ੍ਹਾਂ ਦੀਆਂ ਡਰੱਗਜ਼ ਲੈਣ ਕਾਰਨ ਦਿਲ ਦਾ ਦੌਰਾ (ਕਾਰਡੀਅਕ ਅਰੈਸਟ) ਪਿਆ ਸੀ। ਇਨਰ ਵੈਸਟ ਲੰਡਨ ਕੋਰੋਨਰ ਕੋਰਟ ਵਿਚ ਪੇਸ਼ ਸਬੂਤਾਂ ਅਨੁਸਾਰ, ਰਾਜਕੁਮਾਰ ਅਬਦੁੱਲਾ 19 ਨਵੰਬਰ ਨੂੰ 600 ਯੂਰੋ ਪ੍ਰਤੀ ਰਾਤ ਵਾਲੇ ਹੋਟਲ ਵਿਚ ਇਕ ਹਫ਼ਤੇ ਲਈ ਠਹਿਰੇ ਸਨ।
ਪੰਨੂ ਦੇ ਗੰਭੀਰ ਇਲਜ਼ਾਮਾਂ 'ਤੇ ਭਾਜਪਾ ਦਾ ਪਲਟਵਾਰ, ਆਰ.ਪੀ. ਸਿੰਘ ਨੇ ਸੀ.ਜੇ.ਪੀ. ਤੋਂ ਮੰਗਿਆ ਸਪੱਸ਼ਟੀਕਰਨ
NEXT STORY