ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀਆਂ ਕਈ ਕੌਂਸਲਾਂ ਵਿੱਚ ਅਜੇ ਵੀ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਹਨਾਂ ਵਿੱਚ ਪੂਰਬੀ ਰੇਨਫਰਿਊਸ਼ਾਇਰ ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ, ਜਿੱਥੇ ਕੋਵਿਡ-19 ਦੀਆਂ ਦਰਾਂ ਇੱਕ ਵਾਰ ਫਿਰ ਤੋਂ ਵੱਧ ਗਈਆਂ ਹਨ। ਵਾਇਰਸ ਦੇ ਸਰਕਾਰੀ ਅੰਕੜੇ ਅਨੁਸਾਰ ਪੂਰਬੀ ਰੇਨਫਰਿਊਸ਼ਾਇਰ ਵਿੱਚ ਲਾਗ ਦੀ ਦਰ ਹੁਣ 101.5 'ਤੇ ਹੈ, ਜਦੋਂ ਕਿ ਗਲਾਸਗੋ ਵਿੱਚ ਇਹ ਦਰ 109.9 ਹੈ।
ਸਕਾਟਲੈਂਡ ਵਿੱਚ ਜਿੱਥੇ ਬਾਕੀ ਖੇਤਰਾਂ ਨੂੰ ਪਾਬੰਦੀਆਂ ਦੇ ਦੂਜੇ ਪੱਧਰ ਵਿੱਚ ਤਬਦੀਲ ਕੀਤਾ ਗਿਆ ਹੈ, ਉੱਥੇ ਹੀ ਗਲਾਸਗੋ ਅਤੇ ਮੋਰੇ ਅਜਿਹੇ ਖੇਤਰ ਹਨ ਜੋ ਤੀਜੇ ਪੱਧਰ ਦੀਆਂ ਕੋਵਿਡ ਪਾਬੰਦੀਆਂ ਅਧੀਨ ਹਨ। ਮੋਰੇ ਵਿੱਚ, ਕੇਸ ਦਰ 100,000 ਪ੍ਰਤੀ 40.7 'ਤੇ ਆ ਗਈ ਹੈ। ਸਕਾਟਲੈਂਡ ਦੀ ਸਰਕਾਰ ਤੋਂ ਸਮੀਖਿਆ ਕੀਤੇ ਜਾਣ ਦੀ ਉਮੀਦ ਹੈ ਕਿ ਇਸ ਹਫਤੇ ਦੇ ਅੰਤ ਵਿਚ ਕਿਹੜੇ ਖੇਤਰ ਕਿਸ ਪੱਧਰ ਵਿੱਚ ਹੋਣੇ ਚਾਹੀਦੇ ਹਨ। ਮੋਰੇ ਅਤੇ ਗਲਾਸਗੋ ਤੋਂ ਇਲਾਵਾ ਸਕਾਟਲੈਂਡ ਵਿੱਚ ਹਰ ਜਗ੍ਹਾ ਸੋਮਵਾਰ ਨੂੰ ਹੇਠਲੇ ਪੱਧਰ ਦੀਆਂ ਪਾਬੰਦੀਆਂ 'ਤੇ ਆ ਗਈ ਹੈ।
ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ 'ਚ ਮਹਾਮਾਰੀ ਦੌਰਾਨ ਵਧਿਆ 'ਵਿਤਕਰਾ ਅਤੇ ਨਸਲਵਾਦ'
ਪਬਲਿਕ ਹੈਲਥ ਸਕਾਟਲੈਂਡ ਦੇ ਅੰਕੜਿਆਂ ਅਨੁਸਾਰ ਗਲਾਸਗੋ ਵਿੱਚ ਵਾਇਰਸ ਦਰ ਅਜੇ ਵਧ ਰਹੀ ਹੈ। ਸਿਹਤ ਮਾਹਿਰਾਂ ਅਨੁਸਾਰ ਪੂਰਬੀ ਰੇਨਫਰਿਊਸ਼ਾਇਰ ਵਿੱਚ ਵੀ ਵਾਇਰਸ ਦੀ ਲਾਗ ਦਰ ਵਧ ਰਹੀ ਹੈ ਅਤੇ ਇਹ ਗਲਾਸਗੋ ਨੂੰ ਪਛਾੜ ਸਕਦੀ ਹੈ। ਹਾਲਾਂਕਿ ਪੂਰਬੀ ਰੇਨਫਰਿਊਸ਼ਾਇਰ ਨੂੰ ਸਕਾਟਲੈਂਡ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਲੈਵਲ ਦੋ ਵਿੱਚ ਰੱਖਿਆ ਗਿਆ ਹੈ।
ਸਕੂਲਾਂ 'ਚ ਕਿਰਪਾਨ 'ਤੇ ਪਾਬੰਦੀ ਨੂੰ ਲੈ ਕੇ ਸਿੱਖ ਭਾਈਚਾਰੇ ਵਲੋਂ ਆਸਟ੍ਰੇਲੀਅਨ ਮੰਤਰੀਆਂ ਨਾਲ ਗੱਲ-ਬਾਤ ਜਾਰੀ
NEXT STORY