ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਹਜ਼ਾਰਾਂ ਸਾਲ ਪੁਰਾਣੇ ਪ੍ਰਾਚੀਨ ਇਤਿਹਾਸਕ ਜਾਨਵਰਾਂ ਦੀਆਂ ਤਸਵੀਰਾਂ ਪਹਿਲੀ ਵਾਰ ਪਾਈਆਂ ਗਈਆਂ ਹਨ। ਇਤਿਹਾਸਕ ਵਾਤਾਵਰਣ ਸਕਾਟਲੈਂਡ (ਐਚ.ਈ.ਐੱਸ.) ਅਨੁਸਾਰ ਦੁਰਲੱਭ ਜਾਨਵਰਾਂ ਦੀਆਂ ਉੱਕਰੀਆਂ ਤਸਵੀਰਾਂ 4,000 ਤੋਂ 5,000 ਸਾਲ ਪੁਰਾਣੀਆਂ ਮੰਨੀਆਂ ਗਈਆਂ ਸਨ ਜੋ ਕਿ ਸਕਾਟਲੈਂਡ 'ਚ ਅਰਗੀਲ ਦੇ ਕਿਲਮਾਰਟਿਨ ਗਲੇਨ ਵਿੱਚ ਡੰਚਰਾਗੈਗ ਕੈਰਨ ਦੇ ਅੰਦਰ ਲੱਭੀਆਂ ਗਈਆਂ ਹਨ।
ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ, ਦੁਨੀਆ 'ਚ ਪਹਿਲੀ ਵਾਰ ਲੈਬ 'ਚ ਤਿਆਹ ਹੋਇਆ 'ਮਾਂ ਦਾ ਦੁੱਧ'
ਇਹਨਾਂ ਉੱਕਰੇ ਹੋਏ ਨਿਸ਼ਾਨਾ ਵਾਲੀਆਂ ਤਸਵੀਰਾਂ ਨੂੰ ਨੀਓਲਿਥਿਕ ਜਾਂ ਅਰੰਭਿਕ ਕਾਂਸੀ ਯੁੱਗ ਵੇਲੇ ਦਾ ਦੱਸਿਆ ਜਾਂਦਾ ਹੈ ਅਤੇ ਇਸ ਵਿੱਚ ਹਿਰਨ ਦੀਆਂ ਤਸਵੀਰਾਂ ਵੀ ਸ਼ਾਮਲ ਹਨ। ਐਚ.ਈ.ਐੱਸ ਸਕਾਟਲੈਂਡ ਦੇ ਰਾਕ ਆਰਟ ਪ੍ਰੋਜੈਕਟ ਦੀ ਪ੍ਰਮੁੱਖ ਜਾਂਚਕਰਤਾ ਡਾ. ਟੇਰਟੀਆ ਬਾਰਨੇਟ ਅਨੁਸਾਰ ਪਹਿਲਾਂ ਇਹ ਸੋਚਿਆ ਜਾਂਦਾ ਸੀ ਕਿ ਇਸ ਯੁੱਗ ਦੇ ਪ੍ਰਾਚੀਨ ਪਸ਼ੂਆਂ ਦੇ ਨਿਸ਼ਾਨ ਸਕਾਟਲੈਂਡ ਵਿੱਚ ਮੌਜੂਦ ਨਹੀਂ ਹਨ, ਹਾਲਾਂਕਿ ਇਹ ਯੂਰਪ ਦੇ ਕੁੱਝ ਹਿੱਸਿਆਂ ਵਿੱਚ ਮੌਜੂਦ ਮੰਨੇ ਜਾਂਦੇ ਹਨ।ਇਹ ਸਥਾਨ ਕੈਰਨ ਫਿਲਹਾਲ ਬੰਦ ਹੈ ਅਤੇ ਐਚ.ਈ.ਐਸ ਦੁਆਰਾ ਹੋਰ ਮੁਲਾਂਕਣ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਉੱਕਰੇ ਹੋਏ ਨਿਸ਼ਾਨਾ ਨੂੰ ਬਚਾਉਣ ਲਈ ਵੀ ਉਪਾਅ ਕੀਤੇ ਜਾ ਰਹੇ ਹਨ।
ਨੋਟ- ਸਕਾਟਲੈਂਡ 'ਚ ਮਿਲੇ ਦੁਰਲੱਭ ਪ੍ਰਾਚੀਨ ਜਾਨਵਰਾਂ ਦੇ ਉੱਕਰੇ ਹੋਏ ਨਿਸ਼ਾਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੋਰੋਨਾ ਵੈਕਸੀਨਜ਼ ਤੋਂ ਪੇਟੈਂਟ ਹਟਾਉਣ ਦੇ ਭਾਰਤ ਤੇ ਦੱਖਣੀ ਅਫਰੀਕਾ ਦੇ ਪ੍ਰਸਤਾਵ ਦਾ BRICS ਨੇ ਕੀਤਾ ਸਮਰਥਨ
NEXT STORY