ਵਿਆਨਾ— ਜਿਨ੍ਹਾਂ ਲੋਕਾਂ ਨੂੰ ਬੀਅਰ ਪੀਣੀ ਬਹੁਤ ਪਸੰਦ ਹੈ, ਉਨ੍ਹਾਂ ਲਈ ਇਹ ਖਬਰ ਖਾਸ ਹੋਵੇਗੀ। ਆਸਟਰੀਆ ਦੇ ਟੇਰੇਂਟਜ਼ 'ਚ ਦੁਨੀਆ ਦਾ ਪਹਿਲਾ ਬੀਅਰ ਸਵੀਮਿੰਗ ਪੂਲ ਸ਼ੁਰੂ ਹੋ ਗਿਆ ਹੈ। ਇਸ ਸਵੀਮਿੰਗ ਪੂਲ 'ਚ ਲੋਕ ਬੀਅਰ ਪੀਣ ਦੀ ਥਾਂ ਇਸ 'ਚ ਨਹਾ ਸਕਦੇ ਹਨ।
ਟੇਰੇਂਟਜ਼ ਦੀ ਸ਼ਲੋਸ ਸਟਾਰਕਨਬਰਗਰ ਬ੍ਰੇਵਰੀ 'ਚ ਅਜਿਹੇ 7 ਸਵੀਮਿੰਗ ਪੂਲ ਹਨ ਜੋ 13 ਫੁੱਟ ਲੰਬੇ ਹਨ। ਇੱਥੇ 2 ਘੰਟੇ ਸਵੀਮਿੰਗ ਕਰਨ ਲਈ 16518 ਰੁਪਏ ਦੀ ਕੀਮਤ ਦੇਣੀ ਪਵੇਗੀ। ਖਬਰਾਂ ਮੁਤਾਬਕ ਇਸ ਬੀਅਰ ਪੂਲ ਨੂੰ ਇਕ ਪੁਰਾਣੇ ਮਹੱਲ 'ਚ ਬਣਾਇਆ ਗਿਆ ਹੈ। ਦਾਅਵਾ ਹੈ ਕਿ ਬੀਅਰ ਚਮੜੀ ਨੂੰ ਕੈਲਸ਼ੀਅਮ ਅਤੇ ਵਿਟਾਮਿਨ ਦੇ ਕੇ ਉਸ ਨੂੰ ਨਰਮ ਕਰਦੀ ਹੈ। ਇਸ ਦੇ ਨਾਲ ਬਲੱਡ ਪ੍ਰੈਸ਼ਰ ਵੀ ਠੀਕ ਰਹਿੰਦਾ ਹੈ।
ਬਰੈਂਪਟਨ ਦੀ ਫਾਊਂਡੇਸ਼ਨ ਪੰਜਾਬ ਦੇ ਪਿੰਡਾ 'ਚ ਮੁਹੱਇਆ ਕਰਵਾਏਗੀ ਪੀਣ ਵਾਲਾ ਸਾਫ ਪਾਣੀ
NEXT STORY