ਜਿਰੀਬਾਮ- ਮਣੀਪੁਰ ਦੇ ਜਿਰੀਬਾਮ ਜ਼ਿਲੇ ’ਚ ਤਾਜ਼ਾ ਹਿੰਸਾ ਵਿਚ ਅਣਪਛਾਤੇ ਵਿਅਕਤੀਆਂ ਨੇ ਸ਼ੁੱਕਰਵਾਰ ਬੋਰੋਬੇਕਰਾ ਉਪ-ਮੰਡਲ ’ਚ ਕਈ ਘਰਾਂ ਨੂੰ ਅੱਗ ਲਾ ਦਿੱਤੀ। ਪੁਲਸ ਮੁਤਾਬਕ ਇਸ ਇਲਾਕੇ ’ਚ ਹਲਕਾ ਧਮਾਕਾ ਵੀ ਹੋਇਆ। ਲੋਕਾਂ ’ਚ ਡਰ ਦਾ ਮਾਹੌਲ ਹੈ।
ਜਿਰੀਬਾਮ ਦੇ ਪੁਲਸ ਸੁਪਰਡੈਂਟ ਨੇ ਕਿਹਾ ਕਿ ਇਹ ਘਟਨਾ ਬੋਰੋਬੇਕਰਾ ਸਬ-ਡਿਵੀਜ਼ਨ ਦੇ ਸਭ ਤੋਂ ਦੂਰ-ਦੁਰਾਡੇ ਦੇ ਇਲਾਕੇ ਭੂਟਾਨਖਲ ’ਚ ਵਾਪਰੀ। ਉਸ ਇਲਾਕੇ ਦੇ 2 ਆਰਜ਼ੀ ਮਕਾਨਾਂ ਨੂੰ ਸ਼ਰਾਰਤੀ ਅਨਸਰਾਂ ਨੇ ਢਾਹ ਦਿੱਤਾ।
ਵੀਰਵਾਰ ਦੇਰ ਰਾਤ ਤੋਂ ਸ਼ੁੱਕਰਵਾਰ ਸਵੇਰ ਤਕ ਕੁਝ ਖਾਲੀ ਘਰਾਂ ਦੇ ਨਾਲ-ਨਾਲ ਕਈ ਹੋਰ ਘਰਾਂ ਨੂੰ ਵੀ ਅੱਗ ਲਾ ਦਿੱਤੀ ਗਈ। 59 ਸਾਲਾ ਕਿਸਾਨ ਸੋਇਬਮ ਸਾਰਤਕੁਮਾਰ ਸਿੰਘ ਦੀ ਹੱਤਿਆ ਤੋਂ ਬਾਅਦ 6 ਜੂਨ ਤੋਂ ਜ਼ਿਲੇ 'ਚ ਹਿੰਸਾ ਜਾਰੀ ਹੈ। ਬੋਰੋਬੇਕਰਾ ਸਬ-ਡਿਵੀਜ਼ਨ ਅਧੀਨ ਆਉਂਦੇ ਪਿੰਡਾਂ ਲਮਟੈਖੁਨੌ, ਮਾਧੋਪੁਰ ਤੇ ਲੌਕੋਇਪੁੰਗ ਆਦਿ ਪਿੰਡਾਂ ਤੋਂ ਮੀਤੀ ਭਾਈਚਾਰੇ ਦੇ ਕਰੀਬ 1000 ਲੋਕਾਂ ਨੇ ਜਿਰੀਬਾਮ ਸ਼ਹਿਰ ’ਚ 7 ਕੈਂਪਾਂ ’ਚ ਸ਼ਰਨ ਲਈ ਹੈ।
G-7: PM ਮੋਦੀ ਨੇ ਤਕਨਾਲੋਜੀ ਦੇ ਖੇਤਰ 'ਚ ਏਕਾਧਿਕਾਰ ਨੂੰ ਖਤਮ ਕਰਨ ਦਾ ਦਿੱਤਾ ਸੱਦਾ
NEXT STORY