ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਰਹਿ ਰਹੀ ਮੁਸਲਮਾਨ ਔਰਤ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਨੂੰ ਉਸ ਦੀ ਬੱਚੀ ਨੂੰ ਸਕੂਲ ਦੀ ਬੱਸ 'ਚੋਂ ਬਾਹਰ ਸੁੱਟ ਦਿੱਤਾ ਗਿਆ। ਇਸ ਕਾਰਨ ਬੱਚੀ ਦੇ ਮੱਥੇ ਅਤੇ ਨੱਕ 'ਤੇ ਸੱਟਾਂ ਲੱਗੀਆਂ। ਬੱਚੀ ਨੇ ਦੱਸਿਆ ਕਿ ਉਸ ਨੂੰ ਇੰਝ ਲੱਗਾ ਕਿ ਉਸ ਨੂੰ ਧੱਕਾ ਮਾਰਿਆ ਗਿਆ ਹੈ। ਜਾਂਚ ਮਗਰੋਂ ਪਤਾ ਲੱਗਾ ਕਿ ਧੱਕਾ ਮਾਰਨ ਵਾਲਾ ਬੱਚਾ 5ਵੀਂ ਕਲਾਸ ਦਾ ਵਿਦਿਆਰਥੀ ਹੈ। ਬੱਚੀ ਦੀ ਮਾਂ ਨੇ ਇਨਸਾਫ ਦੀ ਮੰਗ ਕੀਤੀ ਹੈ।
![PunjabKesari](http://static.jagbani.com/multimedia/12_56_549810000556-ll.jpg)
ਬੱਚੀ ਦੀ ਮਾਂ ਹਾਲਿਮਾ ਸ਼ੇਖ ਨੇ ਕਿਹਾ ਕਿ ਉਸ ਦੀ ਧੀ ਨਾਦੀਆ ਨੂੰ ਉਹ ਸਕੂਲ ਬੱਸ 'ਚ ਚੜ੍ਹਾਉਣ ਗਈ ਤੇ ਬੱਚੀ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਗਿਆ। ਬੱਚੀ ਰੋਣ ਲੱਗੀ ਤਾਂ ਮਾਂ ਨੇ ਬੱਚੀ ਨੂੰ ਚੁੱਪ ਕਰਵਾਇਆ। ਸ਼ੇਖ ਨੇ ਕਿਹਾ ਕਿ ਉਸ ਨੇ ਉਸ ਸਮੇਂ ਡਰਾਈਵਰ ਵੱਲ ਦੇਖਿਆ ਪਰ ਉਸ ਨੇ ਇੰਝ ਵਿਵਹਾਰ ਕੀਤਾ ਜਿਵੇਂ ਕੁੱਝ ਹੋਇਆ ਹੀ ਨਹੀਂ। ਉਸ ਨੇ ਕਿਹਾ ਕਿ ਧੀ ਦੀਆਂ ਚੀਖਾਂ ਸੁਣ ਕੇ ਉਹ ਆਪ ਰੋ ਪਈ ਪਰ ਡਰਾਈਵਰ ਨੂੰ ਤਰਸ ਨਾ ਆਇਆ। ਰੋਂਦੀ ਮਾਂ ਨੇ ਕਿਹਾ ਕਿ ਬੱਚੀ ਦੇ ਸਿਰ 'ਤੇ ਰੋੜ ਪੈ ਗਿਆ ਹੈ ਤੇ ਉਸ ਦੇ ਨੱਕ 'ਚੋਂ ਖੂਨ ਨਿਕਲ ਰਿਹਾ ਸੀ।
ਇਸ ਘਟਨਾ ਨਾਲ ਬੱਚੀ ਇੰਨੀ ਕੁ ਡਰ ਗਈ ਹੈ ਕਿ ਉਹ ਸਕੂਲ ਜਾਣ ਤੋਂ ਡਰ ਰਹੀ ਹੈ। ਉਸ ਨੇ ਕਿਹਾ ਕਿ ਸਕੂਲ ਅਧਿਕਾਰੀਆਂ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਤੇ ਨਾ ਹੀ ਕੋਈ ਜਾਂਚ ਕੀਤੀ ਗਈ ਹੈ। ਸਕੂਲ ਪ੍ਰਬੰਧਾਂ ਨੂੰ ਲੈ ਕੇ ਹੋਰ ਬੱਚਿਆਂ ਦੇ ਮਾਂ-ਬਾਪ ਵੀ ਚਿੰਤਾ 'ਚ ਹਨ।
ਟੱਕਰ ਹੋਣ ਤੋਂ ਬਾਅਦ ਦੂਰ ਤੱਕ ਘੜੀਸਦੀ ਚਲੀ ਗਈ ਕੁੜੀ, ਰੱਬ ਨੇ ਹੱਥ ਦੇ ਕੇ ਬਚਾਈ ਜਾਨ (ਵੀਡੀਓ)
NEXT STORY