ਨਿਊਜਰਸੀ (ਰਾਜ ਗੋਗਨਾ): ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ 100ਵੇਂ ਸਥਾਪਨਾ ਦਿਵਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਸਿੱਖ ਸੰਸਥਾਵਾਂ ਅਤੇ ਸਿੱਖੀ ਸਿਧਾਂਤਾਂ ਨੂੰ ਢਾਹ ਲਾਉਣ ਵਾਲੀਆਂ ਸ਼ਕਤੀਆਂ ਤੋ ਸੁਚੇਤ ਰਹਿਣ ਦਾ ਜੋ ਸੰਦੇਸ਼ ਕੌਮ ਨੂੰ ਗਿਆਨੀ ਜੀ ਨੇ ਦਿੱਤਾ ਸੀ ਉਸ ਦਾ ਸ਼੍ਰੋਮਣੀ ਅਕਾਲੀ ਦਲ ਡੱਟਵਾ ਸਮਰਥਨ ਕਰਦੀ ਹੈ।ਇਸ ਗੱਲ ਦਾ ਪ੍ਰਗਟਾਵਾ ਅਮਰੀਕਾ ਨਿਊਜਰਸੀ ਸੂਬੇ ਦੇ ਹਾਈਕਮਾਨ ਵੱਲੋਂ ਥਾਪੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਉਪ-ਪ੍ਰਧਾਨ ਗੁਰਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਅਤੇ ਸਤਪਾਲ ਸਿੰਘ ਬਰਾੜ ਚੇਅਰਮੈਨ ਅਤੇ ਚੀਫ ਸਪੌਕਸਮੈਨ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਨੇ ਸਾਂਝੇ ਤੌਰ 'ਤੇ ਕੀਤਾ।
ਇੰਨਾਂ ਆਗੂਆਂ ਨੇ ਭਾਜਪਾ ਦੇ ਸੂਬਾਈ ਆਗੂ ਹਰਜੀਤ ਸਿੰਘ ਗਰੇਵਾਲ ਦੇ ਬਿਆਨ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਗਰੇਵਾਲ ਨੇ ਨਾ ਸਿਰਫ ਸਿੰਘ ਸਾਹਿਬਾਨ ਦੀ ਬੇਇੱਜਤੀ ਕੀਤੀ ਬਲਕਿ ਦੁਨੀਆ ਭਰ ਦੇ ਸਿੱਖਾਂ ਦੀਆ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਇੰਨਾਂ ਅਗੂਆਂ ਨੇ ਕਿਹਾ ਕਿ ਇਕ ਸਿੱਖ ਹੋ ਕਿ ਗਰੇਵਾਲ ਵੱਲੋਂ ਜਥੇਦਾਰ ਸਾਹਿਬ ਬਾਰੇ ਮੰਦੀ ਬਿਆਨਬਾਜ਼ੀ ਕਰਨਾ ਬਹੁਤ ਘੱਟੀਆ ਸੋਚ ਹੈ। ਗਰੇਵਾਲ ਨੂੰ ਆਪਣਾ ਬਿਆਨ ਵਾਪਿਸ ਲੈ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ।
ਚੀਨ ਦੇ ਸ਼ਿਨਜਿਆਂਗ 'ਚ ਸੈਂਕੜੇ ਇਮਾਮਾਂ ਨੂੰ ਬਣਾਇਆ ਗਿਆ ਬੰਦੀ
NEXT STORY