ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਵਿਚ ਕਰੀਬ 700 ਅਰਬ ਡਾਲਰ ਦੇ ਸਾਲਾਨਾ ਸੁਰੱਖਿਆ ਨੀਤੀ ਬਿੱਲ 'ਤੇ ਦਸਤਖਤ ਕੀਤੇ ਹਨ। ਇਸ ਬਿੱਲ ਤਹਿਤ ਅਮਰੀਕੀ ਫੌਜ ਹੋਰ ਵਾਧੂ ਜਵਾਨਾਂ, ਜਹਾਜ਼ਾਂ ਅਤੇ ਹੋਰ ਉਪਕਰਨਾਂ ਨੂੰ ਆਪਣੇ ਬੇੜੇ ਵਿਚ ਸ਼ਾਮਲ ਕਰ ਸਕੇਗੀ। ਬੀਤੇ ਮਹੀਨੇ ਕਾਂਗਰਸ ਵੱਲੋਂ ਪਾਸ ਨੈਸ਼ਨਲ ਡਿਫੈਂਸ ਓਥਰਾਈਜੇਸ਼ਨ ਐਕਟ (ਐੱਨ. ਡੀ. ਏ.) ਦੇ ਤਹਿਤ ਆਧਾਰ ਰੱਖਿਆ ਬਜਟ ਲਈ 6,26.4 ਅਰਬ ਡਾਲਰ ਅਤੇ ਓਵਰਸੀਜ ਕੋਂਟੀਜੇਂਸੀ ਆਪਰੇਸ਼ਨਸ (ਅਚਾਨਕ ਕੀਤੀਆਂ ਜਾਣ ਵਾਲੀਆਂ ਮੁਹਿੰਮਾਂ ਲਈ ਵਰਤੀਆਂ ਜਾਣ ਵਾਲਾ ਯੁੱਧ ਫੰਡ) ਲਈ 65.7 ਅਰਬ ਡਾਲਰ ਦੇ ਬਜਟ ਨੂੰ ਮਨਜ਼ੂਰੀ ਮਿਲੀ ਹੈ।
ਅਮਰੀਕੀ ਰਾਸ਼ਟਰਪਤੀ ਨੇ ਮੰਗਲਵਾਰ ਨੂੰ ਰੱਖਿਆ ਨੀਤੀ ਬਿੱਲ 'ਤੇ ਦਸਤਖਤ ਕੀਤੇ। ਇਸ ਧਨ ਦੀ ਵਰਤੋਂ ਥਲ ਸੈਨਾ ਵਿਚ 7,500 ਕਿਰਿਆਸ਼ਲੀ ਫੌਜੀਆਂ, ਜਲ ਸੈਨਿਕਾਂ ਲਈ 4,000 ਕਿਰਿਆਸ਼ੀਲ ਜਹਾਜ਼ੀਆਂ, ਸਮੁੰਦਰੀ ਮੁਹਿੰਮ ਲਈ 1,000 ਕਿਰਿਆਸ਼ੀਲ ਜਲ ਸੈਨਿਕਾਂ ਅਤੇ ਹਵਾਈ ਫੌਜ ਵਿਚ 4,100 ਵਾਧੂ ਕਿਰਿਆਸ਼ੀਲ ਫੌਜੀਆਂ ਨੂੰ ਸ਼ਾਮਲ ਕਰਨ ਲਈ ਕੀਤੀ ਜਾਵੇਗੀ। ਬਿੱਲ ਦੇ ਤਹਿਤ ਫੌਜੀਆਂ ਦੀ ਤਨਖਾਹ ਵਿਚ 2.4 ਫੀਸਦੀ ਦੇ ਵਾਧੇ ਨੂੰ ਮਨਜ਼ੂਰੀ ਮਿਲੀ ਹੈ। ਪ੍ਰਸ਼ਾਸਨ ਵੱਲੋਂ ਇਸ ਵਿਚ 2.1 ਫੀਸਦੀ ਵਾਧੇ ਦਾ ਪ੍ਰਸਤਾਵ ਰੱਖਿਆ ਗਿਆ ਸੀ। ਬਿੱਲ ਦੇ ਤਹਿਤ ਪੇਂਟਾਗਨ ਨੂੰ 90 ਐੱਫ-35ਐੱਸ, 24 ਐੱਫ/ਏ-18ਐੱਸ ਲੜਾਕੂ ਜਹਾਜ਼ ਅਤੇ ਤਿੰਨ ਤਟੀ ਜੰਗੀ ਜਹਾਜ਼ਾਂ ਸਮੇਤ ਹੋਰ ਉਪਕਰਨਾਂ ਦੀ ਖਰੀਦ ਨੂੰ ਮਨਜ਼ੂਰੀ ਮਿਲੀ ਹੈ।
ਆਂਸ਼ੀ ਸਿੰਘ ਦੇ ਸਿਰ ਸਜਿਆ 'ਮਿਸ ਇੰਡੀਆ ਯੂਰਪ 2017' ਦਾ ਤਾਜ
NEXT STORY