ਲੰਡਨ (ਇੰਟ.)-ਥੈਂਕ ਯੂ.... ਇਹ ਉਹ ਸ਼ਬਦ ਹੈ ਜਿਸਦੇ ਰਾਹੀਂ ਤੁਸੀਂ ਕਿਸੇ ਵਿਅਕਤੀ ਪ੍ਰਤੀ ਸ਼ੁਕਰੀਆ ਪ੍ਰਗਟ ਕਰਦੇ ਹੋ। ਇਸਦਾ ਇਸਤੇਮਾਲ ਵਿਅਕਤੀ ਆਪਣੀ ਪ੍ਰੋਫੈਸ਼ਨਲ ਜਾਂ ਸਕੂਲ ਤੇ ਕਾਲਜ ਲਾਈਫ ’ਚ ਤਾਂ ਬਹੁਤ ਕਰਦਾ ਹੈ ਪਰ ਨਿੱਜੀ ਜੀਵਨ ’ਚ ਵੀ ਇਨ੍ਹਾਂ ਸ਼ਬਦਾਂ ਨੂੰ ਬੋਲਣ ਦੀ ਆਦਤ ਕਿਸੇ ਵੀ ਰਿਸ਼ਤੇ ’ਚ ਜਾਨ ਪਾ ਸਕਦੀ ਹੈ।
ਮਾਤਾ-ਪਿਤਾ ਦਾ ਥੈਂਕ ਯੂ
ਮਾਤਾ-ਪਿਤਾ ਬੱਚੇ ਲਈ ਕੀ ਨਹੀਂ ਕਰਦੇ, ਪਰ ਸ਼ਾਇਦ ਹੀ ਕਦੇ ਹੁੰਦਾ ਹੈ ਕਿ ਉਨ੍ਹਾਂ ਨੂੰ ਥੈਂਕ ਯੂ ਬੋਲਿਆ ਜਾਂਦਾ ਹੋਵੇ। ਬੱਚੇ ਨੂੰ ਆਪਣੇ ਮਾਤਾ-ਪਿਤਾ ਨੂੰ ਵੀ ਥੈਂਕ ਯੂ ਬੋਲਣਾ ਸਿਖਾਓ, ਅਜਿਹਾ ਕਰਨ ਨਾਲ ਉਸਨੂੰ ਨਾ ਸਿਰਫ ਨਿਸਵਾਰਥ ਭਾਵ ਨਾਲ ਕੀਤੇ ਜਾ ਰਹੇ ਕੰਮਾਂ ਦਾ ਅਹਿਸਾਸ ਹੋਵੇਗਾ ਸਗੋਂ ਮਾਤਾ-ਪਿਤਾ ਪ੍ਰਤੀ ਸਨਮਾਨ ਵੀ ਵਧੇਗਾ।
ਥੈਂਕ ਯੂ ਦਾ ਗਿਆਨ ਆਏਗਾ ਕੰਮ
ਬੱਚੇ ਨੂੰ ਜੇਕਰ ਬਚਪਨ ਤੋਂ ਹੀ ਥੈਂਕ ਯੂ ਬੋਲਣ ਦੀ ਆਦਤ ਪਾਈ ਜਾਵੇ ਤਾਂ ਵੱਡੇ ਹੋਣ ’ਤੇ ਉਸਦੀ ਇਹ ਆਦਤ ਉਸਨੂੰ ਨਰਮ ਸੁਭਾਅ ਦਾ ਬਣਾਉਣ ’ਚ ਮਦਦ ਕਰੇਗੀ। ਨਾਲ ਹੀ ਉਸਨੂੰ ਦੂਸਰਿਆਂ ਦੀ ਮਿਹਨਤ ਜਾਂ ਲਗਨ ਨੂੰ ਸਨਮਾਨ ਨਾਲ ਦੇਖਣ ਦਾ ਨਜ਼ਰੀਆ ਵੀ ਦੇਵੇਗੀ।
ਕਪਲ ਵਿਚਾਲੇ ਥੈਂਕ ਯੂ
ਕਪਲ ਹਮੇਸ਼ਾ ਹੀ ਇਕ-ਦੂਜੇ ਲਈ ਕੁਝ ਨਾ ਕੁਝ ਕਰਦੇ ਰਹਿੰਦੇ ਹਨ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਸਦਾ ਮੁੱਲ ਪਾਉਣਾ ਬੰਦ ਕਰ ਦਿਓ। ਇਕ ਸਿੰਪਲ ਜਿਹਾ ਥੈਂਕ ਯੂ ਤੁਹਾਡੇ ਪਾਰਟਨਰ ਨੂੰ ਮਹਿਸੂਸ ਕਰਵਾਏਗਾ ਕਿ ਉਨ੍ਹਾਂ ਰਾਹੀਂ ਕੀਤੇ ਗਏ ਕੰਮ ਦਾ ਤੁਹਾਡੇ ਲਈ ਕਿੰਨਾ ਮਹੱਤਵ ਹੈ।
ਦੋਸਤਾਂ ਵਿਚਾਲੇ ਥੈਂਕ ਯੂ
ਦੋਸਤਾਂ ਵਿਚਾਲੇ ਅਕਸਰ ਕਿਹਾ ਜਾਂਦਾ ਹੈ ਕਿ ਦੋਸਤਾਂ ’ਚ ਕੀ ਥੈਂਕ ਯੂ ਜਾਂ ਕੀ ਸੌਰੀ, ਪਰ ਇਹ ਸਿਰਫ ਬੋਲਣ ’ਚ ਹੀ ਚੰਗਾ ਲਗਦਾ ਹੈ। ਪਰ ਤੁਹਾਡੇ ਦੋਸਤ ਨੇ ਤੁਹਾਡੇ ਲਈ ਕੁਝ ਕੀਤਾ ਹੈ ਤਾਂ ਉਸਨੂੰ ਭਲਾ ਕਿਉਂ ਨਾ ਥੈਂਕ ਯੂ ਬੋਲਿਆ ਜਾਵੇ। ਯਕੀਨ ਮੰਨੋ ਇਹ ਛੋਟੇ ਸ਼ਬਦ ਤੁਹਾਡੀ ਦੋਸਤੀ ’ਚ ਪ੍ਰੇਮ ਦੇ ਨਾਲ ਹੀ ਸਨਮਾਨ ਨੂੰ ਵਧਾਉਣਗੇ।
ਥੈਂਕ ਯੂ ਦਾ ਪਾਜੀਟਿਵ ਅਸਰ
ਤੁਸੀਂ ਜਿਸਨੂੰ ਥੈਂਕ ਯੂ ਬੋਲਦੇ ਹੋ ਉਸ ’ਤੇ ਇਸਦਾ ਪਾਜੀਟਿਵ ਅਸਰ ਹੁੰਦਾ ਹੈ। ਵਿਅਕਤੀ ਨੂੰ ਜੇਕਰ ਅਹਿਸਾਸ ਹੋ ਕਿ ਉਸਦੇ ਰਾਹੀਂ ਕੀਤੇ ਗਏ ਕੰਮ ਦਾ ਮੁੱਲ ਪਾਇਆ ਜਾ ਰਿਹਾ ਹੈ ਤਾਂ ਉਸਦਾ ਕੰਫੀਡੈਂਸ ਵਧਾਉਣ ਦੇ ਨਾਲ ਹੀ ਉਸ ਵਿਚ ਦੂਸਰਿਆਂ ਦੀ ਮਦਦ ਕਰਨ ਦੀ ਆਦਤ ਨੂੰ ਹੱਲਾਸ਼ੇਰੀ ਦਿੰਦਾ ਹੈ।
ਭਾਰਤ ਦੇ ਨਾਲ ਵਪਾਰ ਅਸੰਤੁਲਨ ਨੂੰ ਹੱਲ ਕਰਨ ਦੀ ਇੱਛਾ ਰੱਖਦਾ ਹੈ ਚੀਨ : ਨਵਾਂ ਰਾਜਦੂਤ
NEXT STORY