ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਵਿਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 422 ਨਵੇਂ ਮਾਮਲੇ ਸਾਹਮਣੇ ਆਏ, ਜਿਸ ਵਿਚੋਂ ਜ਼ਿਆਦਾਤਰ ਡਾਰਮੇਟਰੀ ਵਿਚ ਰਹਿਣ ਵਾਲੇ ਵਿਦੇਸ਼ੀ ਕਾਮੇ ਹਨ। 422 ਨਵੇਂ ਮਾਮਲਿਆਂ ਦੇ ਬਾਅਦ ਦੇਸ਼ ਵਿਚ ਪੀੜਤ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 39,387 ਹੋ ਗਈ। ਇਹ ਜਾਣਕਾਰੀ ਸਿਹਤ ਮੰਤਰਾਲਾ ਨੇ ਦਿੱਤੀ। ਇਨ੍ਹਾਂ ਵਿਚੋਂ ਸਿਰਫ 1 ਮਰੀਜ਼ ਸਿੰਗਾਪੁਰ ਦਾ ਨਾਗਰਿਕ ਹੈ। ਮੰਤਰਾਲਾ ਨੇ ਕਿਹਾ ਕਿ ਬਾਕੀ ਵਿਦੇਸ਼ੀ ਕਾਮੇ ਹਨ ਜੋ ਡਾਰਮੇਟਰੀ ਵਿਚ ਰਹਿ ਰਹੇ ਸਨ ਅਤੇ ਇਹ ਇਨਫੈਕਸ਼ਨ ਫੈਲਾਉਣ ਦਾ ਮੁੱਖ ਸਰੋਤ ਹਨ।
ਸਿੰਗਾਪੁਰ ਵਿਚ ਵਪਾਰਕ ਅਤੇ ਆਰਥਕ ਗਤੀਵਿਧੀਆਂ 2 ਜੂਨ ਤੋਂ ਚਰਣਬੱਧ ਤਰੀਕੇ ਨਾਲ ਫਿਰ ਤੋਂ ਖੁੱਲਣ ਦੇ ਬਾਅਦ ਸਮੁਦਾਇਕ ਮਾਮਲੇ ਵਧਣੇ ਸ਼ੁਰੂ ਹੋਏ। ਬੁੱਧਵਾਰ ਨੂੰ 655 ਮਰੀਜ਼ਾਂ ਨੂੰ ਠੀਕ ਹੋਣ ਦੇ ਬਾਅਦ ਹਸਪਤਾਲਾਂ ਅਤੇ ਸਮੁਦਾਇਕ ਇਕਾਈਆਂ ਤੋਂ ਛੁੱਟੀ ਦਿੱਤੀ ਗਈ। ਇਸੇ ਤਰ੍ਹਾਂ ਤੰਦਰੁਸਤ ਹੋ ਚੁੱਕੇ ਲੋਕਾਂ ਦੀ ਗਿਣਤੀ ਵੱਧ ਕੇ 26,523 ਹੋ ਗਈ। ਮੰਤਰਾਲਾ ਨੇ ਕਿਹਾ ਕਿ ਹਸਪਤਾਲਾਂ ਵਿਚ ਭਰਤੀ 220 ਮਰੀਜ਼ਾਂ ਵਿਚੋਂ 3 ਦੀ ਹਾਲਤ ਗੰਭੀਰ ਹੈ। ਉਥੇ ਹੀ 12,185 ਲੋਕਾਂ ਨੂੰ ਮਾਮੂਲੀ ਲੱਛਣਾਂ ਦੇ ਬਾਅਦ ਸਮੁਦਾਇਕ ਇਕਾਈਆਂ ਵਿਚ ਰੱਖਿਆ ਗਿਆ ਹੈ। ਸਿੰਗਾਪੁਰ ਵਿਚ ਕੋਵਿਡ-19 ਨਾਲ 25 ਵਿਅਕਤੀਆਂ ਦੀ ਮੌਤ ਹੋਈ ਹੈ, ਉਥੇ ਹੀ ਇਸ ਨਾਲ ਪੀੜਤ ਪਾਏ ਗਏ 9 ਹੋਰ ਦੀ ਮੌਤ ਹੋਰ ਕਾਰਨਾਂ ਨਾਲ ਹੋਈ ।
ਰੂਸ 'ਚ ਕੋਰੋਨਾਵਾਇਰਸ ਮਾਮਲਿਆਂ ਦੀ ਗਿਣਤੀ 5 ਲੱਖ ਦੇ ਪਾਰ
NEXT STORY