ਸਿੰਗਾਪੁਰ (ਬਿਊਰੋ): ਕੋਵਿਡ-19 ਦੇ ਇਨਫੈਕਸ਼ਨ ਦੇ ਫੈਲਣ ਨੂੰ ਰੋਕਣ ਦੇ ਲਈ ਸਿੰਗਾਪੁਰ ਸਰਕਾਰ ਨੇ ਲਾਕਡਾਊਨ ਦੀ ਮਿਆਦ ਵਧਾ ਦਿੱਤੀ ਗਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਲੀ ਹਸਿਯਨ ਲੂੰਗ ਨੇ ਮੰਗਲਵਾਰ ਨੂੰ ਕਿਹਾ ਕਿ ਸਿੰਗਾਪੁਰ ਵਿਚ ਲਾਕਡਾਊਨ ਦੀ ਮਿਆਦ 4 ਹਫਤੇ ਹੋਰ ਵਧਾ ਦਿੱਤੀ ਗਈ ਹੈ। ਹੁਣ ਇੱਥੇ 1 ਜੂਨ ਤੱਕ ਲਾਕਡਾਊਨ ਰਹੇਗਾ। ਇਸ ਤੋਂ ਪਹਿਲਾਂ ਦੇਸ਼ ਵਿਚ ਸਕੂਲ ਅਤੇ ਜ਼ਿਆਦਾਤਰ ਕਾਰਜਸਥਲਾਂ ਨੂੰ 7 ਅਪ੍ਰੈਲ ਤੋਂ 4 ਮਈ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਲੂੰਗ ਨੇ ਮੰਗਲਵਾਰ ਨੂੰ ਆਪਣੇ ਨਾਗਰਿਕਾਂ ਨੂੰ ਪਾਬੰਦੀਆਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਇਕ-ਦੂਜੇ ਦੀ ਮਦਦ ਕਰਨ ਦੀ ਅਪੀਲ ਕੀਤੀ।
ਪੜ੍ਹੋ ਇਹ ਅਹਿਮ ਖਬਰ- ਅਫਗਾਨੀ ਕੁੜੀਆਂ ਦੀ ਹੋ ਰਹੀ ਚਰਚਾ, ਕਾਰ ਦੇ ਪੁਰਜਿਆਂ ਨਾਲ ਬਣਾ ਰਹੀਆਂ ਨੇ ਵੈਂਟੀਲੇਟਰ
ਗੌਰਤਲਬ ਹੈ ਕਿ ਦੇਸ਼ ਵਿਚ ਕੋਵਿਡ-19 ਦੇ 1,111 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਜਿਹਨਾਂ ਵਿਚ ਜ਼ਿਆਦਾਤਰ ਡਾਰਮਿਟਰੀ ਵਿਚ ਰਹਿਣ ਵਾਲੇ ਵਿਦੇਸ਼ੀ ਕਾਮੇ ਸ਼ਾਮਲ ਹਨ। ਇਸ ਨਾਲ ਦੇਸ਼ ਵਿਚ ਇਨਫੈਕਟਿਡਾਂ ਦਾ ਅੰਕੜਾ 9,125 ਤੱਕ ਪਹੁੰਚ ਗਿਆ ਹੈ। ਸਿਹਤ ਮਾਮਲਿਆਂ ਦੇ ਮੰਤਰਾਲੇ (ਐੱਮ.ਓ.ਐੱਚ) ਨੇ ਇਕ ਬਿਆਨ ਵਿਚ ਕਿਹਾ ਕਿ ਨਵੇਂ ਮਾਮਲਿਆਂ ਵਿਚੋਂ ਜ਼ਿਆਦਾਤਰ ਮਾਮਲੇ ਵਰਕ ਪਰਮਿਟ ਧਾਰਕਾਂ ਦੇ ਹਨ ਜੋ ਡਰਮਿਟਰੀ ਵਿਚ ਰਹਿੰਦੇ ਹਨ।
ਪਾਕਿ ਪੀ.ਐੱਮ. ਇਮਰਾਨ ਖਾਨ 'ਤੇ ਮੰਡਰਾਇਆ ਕੋਰੋਨਾਵਾਇਰਸ ਦਾ ਖਤਰਾ
NEXT STORY