ਮੋਗਾਦਿਸ਼ੁ,(ਵਾਰਤਾ)— ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੁ 'ਚ ਹੋਏ ਹੁਣ ਤੱਕ ਦੇ ਸਭ ਤੋਂ ਘਾਤਕ ਟਰੱਕ ਬੰਬ ਹਮਲੇ 'ਚ ਲਾਸ਼ਾਂ ਦੀ ਗਿਣਤੀ ਵੱਧ ਕੇ 358 ਹੋ ਗਈ ਹੈ ਅਤੇ 228 ਤੋਂ ਜ਼ਿਆਦਾ ਲੋਕ ਜਖ਼ਮੀ ਹਨ। ਹੋਦਾਨ 'ਚ 14 ਅਕਤੂਬਰ ਨੂੰ ਵਿਸਫੋਟ ਨਾਲ ਭਰੇ ਟਰੱਕ 'ਚ ਵਿਸਫੋਟ ਨਾਲ ਵਿਅਵਸਾਇਕ ਜਿਲ੍ਹੇ ਦੀ 20 ਇਮਾਰਤਾਂ ਤਬਾਹ ਹੋ ਗਈ ਸਨ, ਜਿਸ 'ਚ ਅਣਗਿਣਤ ਲੋਕ ਇਸ ਹੱਦ ਤੱਕ ਸੜ ਗਏ ਸਨ ਕਿ ਉਨ੍ਹਾਂ ਦੀ ਪਛਾਣ ਵੀ ਨਹੀਂ ਹੋ ਪਾ ਰਹੀ ਸੀ। ਕਈ ਮਾਹਿਰਾਂ ਨੇ 'ਏ. ਐੱਫ.ਪੀ.' ਨੂੰ ਦੱਸਿਆ ਕਿ ਟਰੱਕ 'ਚ 550 ਕਿੱਲੋਗ੍ਰਾਮ ਵਿਸਫੋਟਕ ਭਰਿਆ ਸੀ। ਸੋਮਾਲੀਆ ਦੇ ਸੂਚਨਾ ਮੰਤਰੀ ਉਸਮਾਨ ਨੇ ਟਵੀਟ ਕੀਤਾ, ਜਾਨੀ ਨੁਕਸਾਨ ਦੀ ਤਾਜ਼ਾ ਸੰਖਿਆ 642 ਹੈ (358 ਮ੍ਰਿਤਕ, 228 ਜਖ਼ਮੀ ਅਤੇ 56 ਲਾਪਤਾ)। ਜਖ਼ਮੀਆਂ 'ਚੋਂ 122 ਲੋਕਾਂ ਨੂੰ ਇਲਾਜ ਲਈ ਤੁਰਕੀ, ਸੂਡਾਨ ਲਿਜਾਇਆ ਗਿਆ ਹੈ।
ਖੇਡ-ਖੇਡ 'ਚ ਬੱਚੇ ਨੇ ਖੁਦ ਨੂੰ ਕੀਤਾ ਕਾਰ 'ਚ ਬੰਦ, ਜਿਸ ਨੂੰ ਦੇਖ ਮਾਤਾ-ਪਿਤਾ ਦੇ ਵੀ ਸੁੱਕ ਗਏ ਸਾਹ (ਤਸਵੀਰਾਂ)
NEXT STORY