ਜੋਹਾਨਸਬਰਗ(ਭਾਸ਼ਾ)— ਦੱਖਣੀ ਅਫਰੀਕਾ ਦੇ ਸ਼ਹਿਰ ਜੋਹਾਨਸਬਰਗ ਦੇ ਬਾਹਰੀ ਇਲਾਕੇ ਵਿਚ ਇਕ ਟਰੇਨ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿਚ ਲੱਗਭਗ 200 ਲੋਕ ਜ਼ਖਮੀ ਹੋ ਗਏ ਹਨ। ਜ਼ਿਕਰਯੋਗ ਹੈ ਕਿ ਇਹ ਹਾਦਸਾ ਅੱਜ ਭਾਵ ਮੰਗਲਵਾਰ ਸਵੇਰੇ ਜਰਮਿਸਟਨ ਸਥਿਤ ਇਕ ਟਰੇਨ ਸਟੇਸ਼ਨ 'ਤੇ ਹੋਇਆ।
ਬਿਆਨ ਵਿਚ ਕਿਹਾ ਗਿਆ ਹੈ ਕਿ 'ਜਰਮਿਸਟਨ ਵਿਚ ਇਕ ਟਰੇਨ ਸਟੇਸ਼ਨ 'ਤੇ ਟਰੇਨ ਦਾ ਇਕ ਡੱਬਾ ਪਲਟ ਗਿਆ। ਹਾਦਸੇ ਦਾ ਕਾਰਨ ਸਾਫ ਨਹੀਂ ਹੋਇਆ ਹੈ ਪਰ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚ ਚੁੱਕੇ ਹਨ ਅਤੇ ਜਾਂਚ ਕਰ ਰਹੇ ਹਨ।'
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਵੀ ਜੋਹਾਨਸਬਰਗ ਦੇ ਦੱਖਣ ਵਿਚ ਇਕ ਯਾਤਰੀ ਟਰੇਨ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਜਿਸ ਵਿਚ ਘੱਟ ਤੋਂ ਘੱਟ 18 ਲੋਕ ਮਾਰੇ ਗਏ ਸਨ ਅਤੇ ਲੱਗਭਗ 260 ਦੇ ਕਰੀਬ ਲੋਕ ਜ਼ਖਮੀ ਹੋਏ ਸਨ।
ਮਾਂ ਤੋਂ ਵਧ ਪਤਨੀ ਨੂੰ ਕਰਦਾ ਸੀ ਪਿਆਰ, ਮਿਲਿਆ ਤਲਾਕ
NEXT STORY