ਮੈਡ੍ਰਿਡ (ਬਿਊਰੋ): ਗਲੋਬਲ ਮਹਾਮਾਰੀ ਕੋਵਿਡ-19 ਦੇ ਪ੍ਰਕੋਪ ਵਿਚ ਸਪੇਨ ਤੋਂ ਇਕ ਚੰਗੀ ਖਬਰ ਆਈ ਹੈ। ਇੱਥੇ ਪਿਛਲੇ ਇਕ ਹਫਤੇ ਤੋਂ ਦੇਸ਼ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਇਕ ਵੀ ਮੌਤ ਨਹੀਂ ਹੋਈ ਹੈ ਅਤੇ ਕੁੱਲ ਮੌਤਾਂ ਦਾ ਅੰਕੜਾ 27,136 ਹੈ। ਸਿਹਤ ਮੰਤਰਾਲੇ, ਖਪਤਕਾਰ ਮਾਮਲੇ ਅਤੇ ਸਮਾਜ ਕਲਿਆਣ ਮੰਤਰਾਲੇ ਨੇ ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਕਿ ਪਿਛਲੇ ਇਕ ਹਫਤੇ ਵਿਚ ਇੱਥੇ ਕੋਰੋਨਾ ਨਾਲ ਇਕ ਵੀ ਮੌਤ ਨਹੀਂ ਹੋਈ ਹੈ।
ਪੜ੍ਹੋ ਇਹ ਅਹਿਮ ਖਬਰ- ਆਕਲੈਂਡ 'ਚ ਸਰ ਜੌਰਜ ਗ੍ਰੇ ਦੀ ਮੂਰਤੀ 'ਤੇ ਲਗਾਇਆ ਗਿਆ ਲਾਲ ਪੇਂਟ
ਗੌਰਤਲਬ ਹੈ ਕਿ ਮੌਜੂਦਾ ਸਮੇਂ ਵਿਚ ਕੋਰੋਨਾ ਸੰਕਟ ਨਾਲ ਪੂਰੀ ਦੁਨੀਆ ਨਾਲ ਜੂਝ ਰਹੀ ਹੈ। ਗਲੋਬਲ ਪੱਧਰ 'ਤੇ ਪੀੜਤਾਂ ਦਾ ਅੰਕੜਾ 80 ਲੱਖ ਦੇ ਪਾਰ ਪਹੁੰਚ ਗਿਆ ਹੈ। ਉੱਥੇ ਮਰਨ ਵਾਲਿਆਂ ਦੀ ਗਿਣਤੀ 4 ਲੱਖ 36 ਹਜ਼ਾਰ ਦੇ ਪਾਰ ਪਹੁੰਚ ਚੁੱਕੀ ਹੈ। ਇਸ ਵਾਇਰਸ ਨਾਲ ਇਕੱਲੇ ਅਮਰੀਕਾ ਵਿਚ ਪੀੜਤਾਂ ਦੀ ਗਿਣਤੀ 2,162,228 ਹੋ ਚੁੱਕੀ ਹੈ ਜਦਕਿ 117,858 ਲੋਕਾਂ ਦੀ ਜਾਨ ਜਾ ਚੁੱਕੀ ਹੈ।ਯੂਕੇ ਦੇ ਬਾਅਦ ਬ੍ਰਾਜ਼ੀਲ, ਰੂਸ, ਬ੍ਰਿਟੇਨ, ਭਾਰਤ , ਇਟਲੀ ਅਤੇ ਸਪੇਨ ਵਾਇਰਸ ਨਾਲ ਵਧੇਰੇ ਪ੍ਰਭਾਵਿਤ ਦੇਸ਼ ਹਨ।
ਟਾਇਲਟ ਪੇਪਰ ਤੇ ਸੈਨੀਟਾਈਜ਼ਰ ਤੋਂ ਬਾਅਦ ਹੁਣ ਸਾਈਕਲ ਖਰੀਦਣ ਦੀ ਲੋਕਾਂ 'ਚ ਮਚੀ ਹੋੜ, ਜਾਣੋ ਕਿਉਂ
NEXT STORY