ਮੈਡਰਿਡ (ਏਜੰਸੀ) : ਅਮਰੀਕਾ ਅਤੇ ਕੈਨੇਡਾ ਦੇ ਬਾਅਦ ਹੁਣ ਸਪੇਨ ਦੇ ਲੋਕ ਬਹੁਤ ਜ਼ਿਆਦਾ ਗਰਮ ਵੀਕੈਂਡ ਲਈ ਤਿਆਰ ਹਨ, ਕਿਉਂਕਿ ਆਈਬੇਰੀਆਈ ਪ੍ਰਾਇਦੀਪ ਦੇ ਇਕ ਵੱਡੇ ਹਿੱਸੇ ਵਿਚ ਸ਼ਨੀਵਾਰ ਨੂੰ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੋਣ ਦਾ ਪੂਰਵ ਅਨੁਮਾਨ ਪ੍ਰਗਟ ਕੀਤਾ ਗਿਆ ਹੈ। ਦੇਸ਼ ਦੀ ਮੌਸਮ ਵਿਗਿਆਨ ਏਜੰਸੀ ਨੇ ਗਰਮ ਹਵਾਵਾਂ ਦੇ ਅਫਰੀਕਾ ਤੋਂ ਭੂ-ਮੱਧ ਸਾਗਰ ਨੂੰ ਪਾਰ ਕਰਨ ਦੀ ਵਜ੍ਹਾ ਨਾਲ ਪੈਦਾ ਹੋਣ ਵਾਲੀ ਭਿਆਨਕ ਗਰਮੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ: ਕਲਪਨਾ ਅਤੇ ਸੁਨੀਤਾ ਤੋਂ ਬਾਅਦ ਭਾਰਤੀ ਮੂਲ ਦੀ ਇਕ ਹੋਰ ਧੀ ਸਿਰਿਸ਼ਾ ਬਾਂਦਲਾ ਅੱਜ ਭਰੇਗੀ ਪੁਲਾੜ ਦੀ ਉਡਾਣ
ਏਜੰਸੀ ਦੇ ਬੁਲਾਰੇ ਰੂਬੇਨ ਡੇਲ ਕੈਂਪੋ ਨੇ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਸਬੰਧਤ ਤਾਰੀਖ਼ ਵਿਚ ਤਾਪਮਾਨ ਆਮ ਤੋਂ 5-10 ਡਿਗਰੀ ਸੈਲਸੀਅਸ ਜ਼ਿਆਦਾ ਰਹੇਗਾ। ਮੱਧ-ਦੱਖਣੀ ਸਪੇਨ ਵਿਚ ਸ਼ਨੀਵਾਰ ਨੂੰ ਭਿਆਨਕ ਗਰਮੀ ਰਹੇਗੀ ਅਤੇ ਫਿਰ ਅਗਲੇ 2 ਦਿਨਾਂ ਵਿਚ ਪੂਰਬ ਵੱਲ ਇਸ ਦਾ ਪ੍ਰਸਾਰ ਹੋਵੇਗਾ। ਸਪੇਨ ਦੇ ਸਿਰਫ਼ ਉਤਰੀ ਅਟਲਾਂਟਿਕ ਤੱਟ ਖੇਤਰ ਦੇ ਇਸ ਗਰਮੀ ਤੋਂ ਅਛੂਤਾ ਰਹਿਣ ਦੀ ਉਮੀਦ ਹੈ। ਪੂਰਵ ਅਨੁਮਾਨ ਵਿਚ ਕਿਹਾ ਗਿਆ ਹੈ ਕਿ ਸ਼ਨੀਵਾਰ ਨੂੰ ਸੇਵਿਲੇ ਕੋਲ ਗੁਆਦਲਕਵੀਰ ਘਾਟੀ ਵਿਚ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਸਪੇਨ ਦੇ ਰਿਕਾਰਡ ਵਿਚ ਸਭ ਤੋਂ ਜ਼ਿਆਦਾ ਤਾਪਮਾਨ ਦਾ ਅੰਕੜਾ 49 ਡਿਗਰੀ ਸੈਲਸੀਅਸ ਦਾ ਹੈ।
ਇਹ ਵੀ ਪੜ੍ਹੋ: ਪਾਕਿ ’ਚ ਵਿਦੇਸ਼ੀ ਅੱਤਵਾਦੀਆਂ ਨੂੰ ਧੜੱਲੇ ਨਾਲ ਮਿਲ ਰਹੀ ਹੈ ਨਾਗਰਿਕਤਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ’ਚ ਵਿਦੇਸ਼ੀ ਅੱਤਵਾਦੀਆਂ ਨੂੰ ਧੜੱਲੇ ਨਾਲ ਮਿਲ ਰਹੀ ਹੈ ਨਾਗਰਿਕਤਾ
NEXT STORY