ਮੈਡ੍ਰਿਡ— ਸਪੇਨ ਸ਼ਨੀਵਾਰ ਤੋਂ ਕੈਟੇਲੋਨੀਆ ਦੀ ਖੁਦਮੁਖਤਿਆਰੀ ਨੂੰ ਮੁਅੱਤਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ। ਕੈਟੇਲੋਨੀਆ ਸਪੇਨ ਦਾ ਉੱਤਰੀ-ਪੂਰਬੀ ਖੁਦਮੁਖਤਿਆਰੀ ਇਲਾਕਾ ਹੈ। 1 ਅਕਤੂਬਰ ਨੂੰ ਕੈਟੇਲੋਨੀਆ ਨੇ ਇਕ ਵਿਵਾਦਿਤ ਜਨਮਤ ਸੰਗ੍ਰਿਹ ਕਰਵਾਇਆ ਸੀ, ਜਿਸ 'ਚ ਉਥੇ ਦੇ ਨੇਤਾਵਾਂ ਨੇ ਦਾਅਵਾ ਕੀਤਾ ਸੀ ਕਿ 90 ਫੀਸਦੀ ਲੋਕਾਂ ਨੇ ਸਪੇਨ ਤੋਂ ਵੱਖ ਹੋਣ ਦੇ ਪੱਖ 'ਚ ਮਤਦਾਨ ਕੀਤਾ ਸੀ।
ਸਪੇਨ ਦੇ ਪ੍ਰਧਾਨ ਮੰਤਰੀ ਦਫਤਰ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 155 ਨੂੰ ਬਹਾਲ ਕਰਨ ਲਈ ਕੈਬਨਿਟ ਦੀ ਬੈਠਕ ਹੋਵੇਗੀ। ਜੇਕਰ ਸਪੇਨ ਸੰਵਿਧਾਨ ਦੀ ਧਾਰਾ 155 ਨੂੰ ਖਤਮ ਕਰ ਦਿੰਦਾ ਹੈ ਤਾਂ ਕੈਟੇਲੋਨੀਆ ਦੀ ਖੁਦਮੁਖਤਿਆਰੀ ਖਤਮ ਹੋ ਜਾਵੇਗੀ ਤੇ ਉਥੇ ਸਪੇਨ ਦਾ ਸਿੱਧਾ ਸ਼ਾਸਨ ਹੋਵੇਗਾ।
ਆਰਥਿਕ ਸੰਰਚਨਾ ਨੂੰ ਨੁਕਸਾਨ ਪਹੁੰਚਾ ਰਹੀ ਹੈ ਸਰਕਾਰ
ਕਈ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸਪੇਨ ਅਜਿਹਾ ਕਰਦਾ ਹੈ ਤਾਂ ਅਸ਼ਾਂਤੀ ਪੈਦਾ ਹੋ ਸਕਦੀ ਹੈ। ਧਾਰਾ 155 ਸਪੇਨ ਨੂੰ ਕੈਟੇਲੋਨੀਆ 'ਚ ਸਿੱਧਾ ਸ਼ਾਸਨ ਦਾ ਅਧਿਕਾਰ ਦਿੰਦਾ ਹੈ ਪਰ ਅੱਜ ਤਕ ਇਸ ਕਦੇ ਬਹਾਨ ਨਹੀਂ ਕੀਤਾ ਗਿਆ। ਸਪੇਨ ਦੀ ਸਰਕਾਰ ਨੇ ਕੈਟੇਲੋਨੀਆ ਦੀ ਸਥਾਨਕ ਸਰਕਾਰ ਦੇ ਰਵੱਈਏ ਦੀ ਨਿੰਦਾ ਕੀਤੀ ਹੈ। ਸਪੇਨ ਨੇ ਕਿਹਾ ਕਿ ਕੈਟੇਲੋਨੀਆ ਦੀ ਸਰਕਾਰ ਜਾਣਬੁੱਝ ਕੇ ਉਥੇ ਹੀ ਆਰਥਿਕ ਸੰਰਚਨਾ ਨੂੰ ਗੰਭੀਰ ਨੁਕਸਾਨ ਪਹੁੰਚਾ ਰਹੀ ਹੈ।
ਜਦੋਂ ਸ਼ੀ ਨੇ ਕੀਤਾ ਸੀ ਸਾਬਕਾ ਰਾਜਨੀਤਕ ਮਾਹਰਾਂ ਦੇ ਵਿਰੋਧ ਨੂੰ ਨਾਕਾਮ
NEXT STORY