ਹੇਗ (ਭਾਸ਼ਾ): ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲਾਗੂ ਲਾਕਡਾਊਨ ਦੇ ਚੱਲਦੇ ਨੀਦਰਲੈਂਡ ਵਿਚ ਫਸੇ 276 ਭਾਰਤੀ ਵਿਸ਼ੇਸ਼ ਕੇ.ਐਲ.ਐਮ. ਫਲਾਈਟ ਰਾਹੀਂ ਸਵਦੇਸ਼ ਪਰਤੇ ਹਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਅਧਿਕਾਰੀ ਨੇ ਬਿਆਨ ਵਿਚ ਕਿਹਾ ਕਿ ਮੁੰਬਈ ਪਹੁੰਚੇ ਕੁੱਲ ਯਾਤਰੀਆਂ ਵਿਚੋਂ 107 ਯਾਤਰੀ ਦੂਜੇ ਦੇਸ਼ਾਂ ਤੋਂ ਨੀਦਰਲੈਂਡ ਪਹੁੰਚੇ ਸਨ। ਹੇਗ ਵਿਚ ਸਥਿਤ ਭਾਰਤੀ ਦੂਤਘਰ ਨੇ ਇਕ ਬਿਆਨ ਵਿਚ ਕਿਹਾ ਕਿ ਨੀਦਰਲੈਂਡ ਵਿਚ ਫਸੇ 276 ਭਾਰਤੀ ਨਾਗਰਿਕ ਵਿਸ਼ੇਸ਼ ਕੇ.ਐਲ.ਐਮ. ਫਲਾਈਟ ਰਾਹੀਂ ਮੰਗਲਵਾਰ ਨੂੰ ਭਾਰਤ ਪਹੁੰਚ ਗਏ। ਨੀਦਰਲੈਂਡ ਵਿਚ ਭਾਰਤ ਦੇ ਰਾਜਦੂਤ ਵੇਣੂ ਰਾਜਮਣੀ ਦੀ ਮੌਜੂਦਗੀ ਵਿਚ ਐਮਸਟਰਡਮ ਸ਼ੀਫੋਲ ਹਵਾਈ ਅੱਡੇ ਤੋਂ ਯਾਤਰੀਆਂ ਨੂੰ ਰਵਾਨਾ ਕੀਤਾ ਗਿਆ।
PM ਜਾਨਸਨ ਦੇ ਸਹਿਯੋਗੀ ਖਿਲਾਫ ਸਾਂਸਦਾਂ ਦੀ ਬਗਾਵਤ, ਨਿਯਮਾਂ ਦੇ ਉਲੰਘਣ ਦਾ ਮਾਮਲਾ
NEXT STORY