ਕੋਲੰਬੋ— ਕੱਚਾਤੀਵੂ ਟਾਪੂ ਦੇ ਨੇੜੇ ਸ਼੍ਰੀਲੰਕਾ ਦੀ ਸਮੁੰਦਰੀ ਸਰਹੱਦ 'ਚ ਕਥਿਤ ਤੌਰ 'ਤੇ ਮੱਛੀਆਂ ਫੜਦੇ ਹੋਏ 16 ਭਾਰਤੀ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਦੀਆਂ ਮੱਛੀਆਂ ਫੜਨ ਵਾਲੀਆਂ ਚਾਰ ਕਿਸ਼ਤੀਆਂ ਵੀ ਜ਼ਬਤ ਕਰ ਲਈਆਂ ਗਈਆਂ ਹਨ।
ਸ਼੍ਰੀਲੰਕਾ ਦੇ ਨੇਵੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਕੋਲੰਬੋ 'ਚ ਦੱਸਿਆ ਕਿ ਕੱਚਾਤੀਵੂ ਟਾਪੂ ਦੇ ਉੱਤਰ-ਪੂਰਬ ਤੇ ਡੈਲਫ ਟਾਪੂ ਦੇ ਨੇੜੇਓਂ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਨੂੰਨੀ ਕਾਰਵਾਈ ਦੇ ਲਈ ਮਛੇਰਿਆਂ ਤੇ ਉਨ੍ਹਾਂ ਦੀਆਂ ਕਿਸ਼ਤੀਆਂ ਨੂੰ ਜਾਫਨਾ ਦੇ ਸਹਾਇਕ ਮੱਛੀ ਪਾਲਣ ਦੇ ਨਿਰਦੇਸ਼ਕ ਨੂੰ ਸੌਂਪ ਦਿੱਤਾ ਗਿਆ ਹੈ। ਇਸੇ ਵਿਚਕਾਰ ਰਾਮੇਸ਼ਵਰ 'ਚ ਮੱਛੀ ਪਾਲਣ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਤਾਮਿਲਨਾਡੂ ਤੇ ਮੰਡਪਮ ਦੇ 2,500 ਤੋਂ ਜ਼ਿਆਦਾ ਮਛੇਰੇ ਬੀਤੇ ਦਿਨ ਸਮੁੰਦਰ 'ਚ ਗਏ ਸਨ।
ਉੱਤਰ ਕੋਰੀਆ ਨੇ ਟਰੰਪ ਨੂੰ ਕਿਹਾ 'ਪਾਗਲ ਕੁੱਤਾ'
NEXT STORY