ਕੋਲੰਬੋ (ਭਾਸ਼ਾ): ਸ਼੍ਰੀਲੰਕਾ ਦੇ ਅਧਿਕਾਰੀਆਂ ਨੇ ਸੋਮਵਾਰ ਤੋਂ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਦੇ ਤਹਿਤ ਦੇਸ਼ ਵਿਚ ਮੌਜੂਦ ਹਜ਼ਾਰਾਂ ਚੀਨੀ ਨਾਗਰਿਕਾਂ ਨੂੰ ਚੀਨ ਤੋਂ ਦਾਨ ਵਿਚ ਮਿਲੀਆਂ ਇਕ ਚੀਨੀ ਕੰਪਨੀ ਦੇ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਹਨ। ਸ਼੍ਰੀਲੰਕਾ ਨੂੰ ਪਿਛਲੇ ਹਫ਼ਤੇ 600,000 ਟੀਕਿਆਂ ਦੀ ਖੁਰਾਕ ਦਾਨ ਵਿਚ ਮਿਲੀ ਸੀ ਪਰ ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.) ਤੋਂ ਮਨਜ਼ੂਰੀ ਨਾ ਮਿਲਣ ਕਾਰਨ ਸ਼੍ਰੀਲੰਕਾਈ ਨਾਗਿਰਕਾਂ 'ਤੇ ਇਸ ਦੀ ਵਰਤੋਂ ਨਹੀਂ ਕੀਤੀ ਗਈ ਸੀ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਨੇ ਇਸ ਤਕਨੀਕ ਨਾਲ 'ਕੋਰੋਨਾ' ਨੂੰ ਕੀਤਾ ਕਾਬੂ, ਹਰ ਪਾਸੇ ਹੋ ਰਹੀ ਚਰਚਾ
ਅਧਿਕਾਰੀਆਂ ਨੇ ਕਿਹਾ ਕਿ ਵਿੰਭਿਨ ਪ੍ਰਾਜੈਕਟਾਂ ਵਿਚ 4000 ਤੋਂ ਵੱਧ ਚੀਨੀ ਨਾਗਰਿਕ ਕੰਮ ਕਰ ਰਹੇ ਹਨ। ਸ਼੍ਰੀਲੰਕਾ ਜਨਵਰੀ ਤੋਂ 903,000 ਤੋਂ ਵੱਧ ਲੋਕਾਂ ਦੇ ਟੀਕਾਕਰਨ ਲਈ ਆਕਸਫੋਰਡ-ਐਸਟ੍ਰਾਜ਼ੇਨੇਕਾ ਦੇ ਟੀਕੇ ਦੀ ਵਰਤੋਂ ਕਰ ਰਿਹਾ ਹੈ। ਸ਼੍ਰੀਲੰਕਾ ਦੀ ਰੂਸੀ ਟੀਕਾ ਸਪੁਤਨਿਕ-5 ਦੀਆਂ 70 ਲੱਖ ਖੁਰਾਕਾਂ ਖਰੀਦਣ ਦੀ ਵੀ ਯੋਜਨਾ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਘਟੇ ਕੋਰੋਨਾ ਮਾਮਲੇ, ਲੋਕਾਂ ਨੇ ਮਨਾਇਆ ਈਸਟਰ
ਪਹਿਲੀ ਵਾਰ 4 ਆਮ ਨਾਗਰਿਕ ਸਪੇਸ ਲਈ ਭਰਨਗੇ ਉਡਾਣ, ਐਲਨ ਮਸਕ ਨੇ ਦਿੱਤਾ ਮੌਕਾ
NEXT STORY