ਕੋਲੰਬੋ (ਭਾਸ਼ਾ)— ਸ਼੍ਰੀਲੰਕਾਈ ਅਧਿਕਾਰੀ ਨੇ ਈਸਟਰ ਦੇ ਪਵਿੱਤਰ ਦਿਨ ਹੋਏ ਬੰਬ ਧਮਾਕਿਆਂ ਵਿਚ ਸ਼ਾਮਲ ਅੱਤਵਾਦੀਆਂ ਦੀਆਂ ਜਾਇਦਾਦਾਂ ਸੀਲ ਕਰਨ ਦਾ ਫੈਸਲਾ ਲਿਆ ਹੈ। ਇਕ ਅੰਗਰੇਜ਼ੀ ਅਖਬਾਰ ਨੇ ਪੁਲਸ ਬੁਲਾਰੇ ਐੱਸ.ਪੀ. ਰੂਵਨ ਗੁਣਸ਼ੇਖਰਾ ਦੇ ਹਵਾਲੇ ਨਾਲ ਦੱਸਿਆ ਕਿ ਅਪਰਾਧਿਕ ਜਾਂਚ ਵਿਭਾਗ (ਸੀ.ਆਈ.ਡੀ.) ਹਮਲਿਆਂ ਵਿਚ ਸ਼ਾਮਲ ਲੋਕਾਂ ਦੀਆਂ ਜਾਇਦਾਦਾਂ ਦੀ ਸੂਚੀ ਬਣਾ ਕੇ ਉਨ੍ਹਾਂ ਨੂੰ ਨਿਸ਼ਾਨਬੱਧ ਕਰ ਰਿਹਾ ਹੈ। ਸ਼੍ਰੀਲੰਕਾ ਦੀਆਂ ਤਿੰਨ ਚਰਚਾਂ ਅਤੇ ਤਿੰਨ ਹੋਟਲਾਂ 'ਤੇ ਸਿਲਸਿਲੇਵਾਰ ਬੰਬ ਧਮਾਕਿਆਂ ਵਿਚ 253 ਲੋਕ ਮਾਰੇ ਗਏ ਸਨ ਅਤੇ 500 ਹੋਰ ਜ਼ਖਮੀ ਹੋਏ ਸਨ।
ਪੁਲਸ ਨੇ ਹਮਲਾਵਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਸਬੰਧੀ ਜਾਣਕਾਰੀਆਂ ਬੁੱਧਵਾਰ ਨੂੰ ਜਾਰੀ ਕਰ ਦਿੱਤੀਆਂ। ਪੁਲਸ ਨੇ ਮੁਹੰਮਦ ਕਾਸਿਮ ਮੁਹੰਮਦ ਜ਼ਹਿਰਾਨ ਉਰਫ ਜ਼ਹਿਰਾਨ ਹਾਸ਼ਮੀ ਦੀ ਪਛਾਣ ਕੀਤੀ ਹੈ ਜਿਸ ਨੇ ਆਤਮਘਾਤੀ ਹਮਲਾਵਰਾਂ ਦੇ ਦਲ ਦੀ ਅਗਵਾਈ ਕੀਤੀ ਸੀ। ਗੁਣਸ਼ੇਖਰਾ ਨੇ ਦੱਸਿਆ ਕਿ ਹਾਸ਼ਮੀ ਆਈ.ਐੱਸ.ਆਈ.ਐੱਸ. ਨਾਲ ਸਬੰਧਤ ਸਥਾਨਕ ਸੰਗਠਨ ਨੈਸ਼ਨਲ ਤੌਹੀਦ ਜਮਾਤ (ਐੱਨ.ਟੀ.ਜੇ.) ਦਾ ਸਰਦਾਰ ਸੀ ਜਿਸੇ ਨੇ ਸ਼ਾਂਗਰੀ ਲਾ ਹੋਟਲ ਵਿਚ ਖੁਦ ਨੂੰ ਉਡਾ ਲਿਆ। ਉਸ ਦੇ ਭਰਾ ਮੁਹੰਮਦ ਨਜ਼ਰ ਮੁਹੰਮਦ ਅਜਾਥ ਅਤੇ ਅੱਚੀ ਮੁਹੰਮਦ ਮੁਹੰਮਦ ਹਸਤੁਨ ਵੀ ਆਤਮਾਘਤਾਤੀ ਹਮਲਾਵਰਾਂ ਵਿਚ ਸ਼ਾਮਲ ਸਨ। ਅਧਿਕਾਰੀ ਨੇ ਦੱਸਿਆ ਕਿ ਸੀ.ਆਈ.ਡੀ. 'ਮਨੀ ਲਾਂਡਰਿੰਗ ਰੋਕਥਾਮ ਕਾਨੂੰਨ' ਅਤੇ 'ਸਪ੍ਰੇਸ਼ਨ ਆਫ ਟੇਰੇਰਿਸਟ ਫਾਈਨੈਂਸ ਐਕਟ' 'ਤੇ ਸੰਧੀ ਪੱਤਰ ਦੇ ਤਹਿਤ ਕਦਮ ਚੁੱਕ ਰਹੀ ਹੈ।
ਇਟਲੀ 'ਚ ਮਾਫੀਆ ਦਾ ਸ਼ਿਕਾਰ ਹੋ ਰਹੇ ਹਨ ਪੰਜਾਬੀ
NEXT STORY