ਕੋਲੰਬੋ (ਏਜੰਸੀ)- ਸ੍ਰੀਲੰਕਾਈ ਏਅਰਲਾਈਨਜ਼ ਨੇ ਬੁੱਧਵਾਰ ਨੂੰ ਲੰਡਨ ਤੋਂ ਕੋਲੰਬੋ ਦੀ ਉਡਾਣ ਦੌਰਾਨ ਤੁਰਕੀ ਵਿਚ ਹਵਾ ਵਿਚ ਜਹਾਜ਼ਾਂ ਦੇ ਟਕਰਾਉਣ ਦੀ ਘਟਨਾ ਨੂੰ ਟਾਲਣ ਵਿਚ ਮੁਸਤੈਦੀ ਦਿਖਾਉਣ ਲਈ ਆਪਣੇ ਪਾਇਲਟਾਂ ਦੀ ਸ਼ਲਾਘਾ ਕੀਤੀ। ਸੋਮਵਾਰ ਨੂੰ ਲੰਡਨ ਤੋਂ ਕੋਲੰਬੋ ਦੀ ਉਡਾਣ ਦੌਰਾਨ ਪਾਇਲਟ ਦੀ ਮੁਸਤੈਦੀ ਦੇ ਚੱਲਦੇ ਉਨ੍ਹਾਂ ਦਾ ਜਹਾਜ਼ ਬ੍ਰਿਟਿਸ਼ ਏਅਰਵੇਜ਼ ਦੇ ਇਕ ਜਹਾਜ਼ ਨਾਲ ਟਕਰਾਉਣ ਤੋਂ ਬਚ ਗਿਆ।
ਇਹ ਵੀ ਪੜ੍ਹੋ: ਅਮਰੀਕਾ ਛੂਤ ਦੀਆਂ ਬੀਮਾਰੀਆਂ ਨਾਲ ਨਜਿੱਠਣ ਲਈ ਭਾਰਤ ਨੂੰ ਦੇਵੇਗਾ 12.2 ਕਰੋੜ ਡਾਲਰ
ਏਅਰਲਾਈਨ ਨੇ ਕਿਹਾ ਕਿ ਪਾਇਲਟਾਂ ਦੀ ਮੁਸਤੈਦੀ ਕਾਰਨ ਅਤਿ-ਆਧੁਨਿਕ ਸੰਚਾਰ ਅਤੇ ਨਿਗਰਾਨੀ ਪ੍ਰਣਾਲੀ ਨਾਲ ਲੈਸ ਯੂ.ਐੱਲ.-504 ਜਹਾਜ਼ 13 ਜੂਨ ਨੂੰ ਹਾਦਸਾ ਟਾਲਣ ਵਿਚ ਕਾਮਯਾਬ ਰਿਹਾ। ਇਸ ਨੇ ਕਿਹਾ ਕਿ ਪਾਇਲਟਾਂ ਦੀ ਚੌਕਸੀ ਨਾਲ ਸਾਰੇ ਯਾਤਰੀਆਂ, ਚਾਲਕ ਦਲ ਦੇ ਮੈਂਬਰਾਂ ਅਤੇ ਉਪਕਰਨਾਂ ਦੀ ਸੁਰੱਖਿਆ ਯਕੀਨੀ ਹੋ ਸਕੀ। ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ 275 ਯਾਤਰੀਆਂ ਨੂੰ ਲੈ ਕੇ ਜਹਾਜ਼ ਨੇ ਲੰਡਨ ਤੋਂ ਕੋਲੰਬੋ ਲਈ ਉਡਾਣ ਭਰੀ ਸੀ। ਤੁਰਕੀ ਹਵਾਈ ਖੇਤਰ ਵਿਚ ਪ੍ਰਵੇਸ਼ ਕਰਨ ਦੇ ਬਾਅਦ ਅੰਕਾਰਾ ਏਅਰ ਟ੍ਰੈਫਿਕ ਕੰਟਰੋਲ ਨੇ ਸ੍ਰੀਲੰਕਾ ਦੇ ਜਹਾਜ਼ ਨੂੰ 33,000 ਫੁੱਟ ਤੋਂ 35,000 ਫੁੱਟ ਦੀ ਉਚਾਈ 'ਤੇ ਉਡਾਣ ਭਰਨ ਦਾ ਨਿਰਦੇਸ਼ ਦਿੱਤਾ ਸੀ।
ਇਹ ਵੀ ਪੜ੍ਹੋ: ਪਾਕਿਸਤਾਨੀ ਸਾਲ 'ਚ ਪੀ ਗਏ 40 ਕਰੋੜ ਡਾਲਰ ਦੀ ਚਾਹ, ਹੁਣ ਮੰਤਰੀ ਨੇ ਦਿੱਤੀ ਇਹ ਸਲਾਹ
ਰਿਪੋਰਟ ਮੁਤਾਬਕ ਇਸ ਦੌਰਾਨ ਸ੍ਰੀਲੰਕਾਈ ਜਹਾਜ਼ ਨੇ ਬ੍ਰਿਟਿਸ਼ ਏਅਰਵੇਜ਼ ਦੀ ਇਕ ਉਡਾਣ ਦਾ ਪਤਾ ਲਗਾਇਆ, ਜੋ ਉਨ੍ਹਾਂ ਤੋਂ ਸਿਰਫ਼ 15 ਮੀਲ ਦੀ ਦੂਰੀ 'ਤੇ 35,000 ਫੁੱਟ ਦੀ ਉਚਾਈ 'ਤੇ ਉਡ ਰਹੀ ਸੀ ਅਤੇ ਇਸ ਬਾਬਾਤ ਅੰਕਾਰਾ ਵਿਚ ਏਅਰ ਟਰੈਫਿਕ ਕੰਟਰੋਲ ਨੂੰ ਸੂਚਿਤ ਕੀਤਾ। ਬ੍ਰਿਟਿਸ਼ ਏਅਰਵੇਜ਼ ਦੀ ਉਡਾਣ ਵਿਚ 250 ਤੋਂ ਵੱਧ ਲੋਕ ਸਵਾਰ ਸਨ। ਅੰਕਾਰਾ ਏਅਰ ਟਰੈਫਿਕ ਕੰਟਰੋਲ ਵੱਲੋਂ 2 ਵਾਰ ਗ਼ਲਤੀ ਨਾਲ ਹੋਰ ਉਪਰ ਉਡਾਣ ਭਰਨ ਲਈ ਇਜਾਜ਼ਤ ਦਿੱਤੇ ਜਾਣ ਦੇ ਬਾਵਜੂਦ ਸ੍ਰੀਲੰਕਾਈ ਜਹਾਜ਼ ਦੇ ਪਾਇਲਟਾਂ ਨੇ ਉਪਰ ਜਾਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਕੁੱਝ ਮਿੰਟਾਂ ਬਾਅਦ ਏਅਰ ਟਰੈਫਿਕ ਕੰਟਰੋਲ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਸ੍ਰੀਲੰਕਾਈ ਜਹਾਜ਼ ਨੂੰ ਹੋਰ ਉਪਰ ਨਾ ਜਾਣ ਲਈ ਕਿਹਾ, ਕਿਉਂਕਿ ਬ੍ਰਿਟਿਸ਼ ਏਅਰਵੇਜ਼ ਦਾ ਜਹਾਜ਼ ਪਹਿਲਾਂ ਹੀ 35,000 ਫੁੱਟ 'ਤੇ ਉਡਾਣ ਭਰ ਰਿਹਾ ਸੀ। ਜੇਕਰ ਯੂ.ਐੱਲ.-504 ਜਹਾਜ਼ 35,000 ਫੁੱਟ ਦੀ ਉਚਾਈ 'ਤੇ ਚਲਾ ਜਾਂਦਾ ਤਾਂ ਯੂ.ਐੱਲ. ਜਹਾਜ਼ ਬ੍ਰਿਟਿਸ਼ ਏਅਰਵੇਜ਼ ਦੇ ਜਹਾਜ਼ ਨਾਲ ਟਕਰਾ ਸਕਦਾ ਸੀ, ਕਿਉਂਕਿ ਉਸ ਦੀ ਰਫ਼ਤਾਰ ਸ਼੍ਰੀਲੰਕਾਈ ਜਹਾਜ਼ ਨਾਲੋਂ ਤੇਜ਼ ਸੀ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਚੀਨ ਨੇ 2 ਸਾਲ ਪਹਿਲਾਂ ਭਾਰਤੀਆਂ ’ਤੇ ਲਾਈ ਕੋਵਿਡ ਵੀਜ਼ਾ ਪਾਬੰਦੀ ਹਟਾਈ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੋਵਿਡ-19: ਅਮਰੀਕਾ 'ਚ ਪੰਜ ਸਾਲ ਤੋਂ ਘੱਟ ਉਮਰ ਦੇ 'ਬੱਚਿਆਂ' ਦਾ ਜਲਦ ਹੋਵੇਗਾ ਟੀਕਾਕਰਨ
NEXT STORY