ਪੇਸ਼ਾਵਰ (ਬਿਊਰੋ): ਪਾਕਿਸਤਾਨ ਵਿੱਚ ਘੱਟ ਗਿਣਤੀਆਂ 'ਤੇ ਇੱਕ ਹੋਰ ਹਮਲੇ ਦਾ ਉਦਾਹਰਣ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਹਰੀਪੁਰ ਜ਼ਿਲ੍ਹ ਦੇ ਸਥਾਨਕ ਪ੍ਰਸ਼ਾਸਨ ਨੇ ਸਿਦੀਕੀ-ਏ-ਅਕਬਰ ਚੌਂਕ ਤੋਂ ਮਹਾਨ ਸਿੱਖ ਜਨਰਲ ਹਰੀ ਸਿੰਘ ਨਲਵਾ ਦਾ ਬੁੱਤ ਹਟਾ ਦਿੱਤਾ ਹੈ। ਅੱਠ ਫੁੱਟ ਲੰਬੇ ਧਾਤ ਦੇ ਬੁੱਤ ਦਾ ਨਿਰਮਾਣ ਸਤੰਬਰ 2017 ਵਿੱਚ ਕੀਤਾ ਗਿਆ ਸੀ। ਇਹ ਸ਼ਹਿਰ ਦੀ ਸੁੰਦਰਤਾ ਯੋਜਨਾ ਦੇ ਰੂਪ ਵਿੱਚ ਮੌਜੂਦ ਸੀ। ਰਿਪੋਰਟਾਂ ਦੇ ਅਨੁਸਾਰ ਇਸ ਬੁੱਤ ਦਾ ਨਿਰਮਾਣ ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਸੀ।
ਇਸਲਾਮ ਦੇ ਪਹਿਲੇ ਖਲੀਫਾ ਹਜਰਤ ਅਬਦੁਲ ਬਕਰ (ਆਰਏ) ਦੇ ਨਾਮ 'ਤੇ ਚੌਰਾਹੇ 'ਤੇ ਧਾਰਮਿਕ ਦਲਾਂ ਦੁਆਰਾ ਇਸ ਦੀ ਸਥਾਪਨਾ 'ਤੇ ਇਤਰਾਜ਼ ਜਤਾਏ ਜਾਣ ਦੇ ਬਾਅਦ ਸਮਾਰਕ ਨੂੰ ਹਟਾ ਦਿੱਤਾ ਗਿਆ। ਸਥਾਨਕ ਪ੍ਰਸ਼ਾਸਨ ਵੱਲੋਂ ਹਰੀ ਸਿੰਘ ਨਲਵਾ ਦਾ ਬੁੱਤ ਢਾਹੇ ਜਾਣ ਦੀ ਖ਼ਬਰ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਤਮਕ ਅਤੇ ਧਾਰਮਿਕ ਕਦਰਾਂ-ਕੀਮਤਾਂ ਨੂੰ ਸੱਟ ਪਹੁੰਚਾਈ ਹੈ। ਬੁੱਤ ਢਾਹੇ ਜਾਣ ਤੋਂ ਗੁੱਸੇ ਵਿਚ ਆਏ ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਬੁੱਤ ਸਥਾਪਿਤ ਕਰਦੇ ਸਮੇਂ ਬਹੁਤ ਲੰਬੇ-ਚੌੜੇ ਦਾਅਵੇ ਕੀਤੇ ਗਏ ਸਨ ਕਿ ਧਾਰਮਿਕ ਟੂਰਿਜ਼ਮ ਅਤੇ ਸਹਿਣਸ਼ੀਲਤਾ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ ਪਰ ਹੁਣ ਪ੍ਰਸ਼ਾਸਨ ਦੁਆਰਾ ਬੁੱਤ ਨੂੰ ਤੋੜਨਾ ਸਮਝ ਤੋਂ ਬਾਹਰ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਸੁਰੱਖਿਆ ਚੌਕੀਆਂ 'ਤੇ ਹਮਲਾ: 15 ਅੱਤਵਾਦੀ ਢੇਰ, ਚਾਕ ਸੈਨਿਕਾਂ ਦੀ ਮੌਤ
ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਇਸ ਤਰ੍ਹਾਂ ਦਾ ਫ਼ੈਸਲੇ ਲੈਣ ਵਾਲੇ ਅਧਿਕਾਰੀ ਭੁੱਲ ਗਏ ਹਨ ਕਿ ਇਤਿਹਾਸ ਨੂੰ ਨਾ ਤਾਂ ਬਦਲਿਆ ਜਾ ਸਕਦਾ ਹੈ ਅਤੇ ਨਾ ਹੀ ਪਲਟਿਆ ਜਾ ਸਕਦਾ ਹੈ। ਪਾਕਿਸਤਾਨ ਜੋ ਸਿਖਾਂ ਦੀ ਸਮਾਨਤਾ ਅਤੇ ਸਮੂਹਿਕਤਾ ਨੂੰ ਵਧਾਵਾ ਦੇਣ ਲਈ ਵੱਡੇ ਕਦਮ ਚੁੱਕਦਾ ਰਿਹਾ ਹੈ, ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖਾਂ ਨੂੰ ਆਪਣੇ ਗੁਰੂਆਂ ਅਤੇ ਉਨ੍ਹਾਂ ਦੇ ਆਦੇਸ਼ਾਂ ਵਿੱਚ ਡੂੰਘੀ ਆਸਥਾ ਹੈ। ਇੱਥੇ ਦੱਸ ਦਈਏ ਕਿ ਹਰੀ ਸਿੰਘ ਨਲਵਾ ਸਿੱਖ ਖਾਲਸਾ ਸੈਨਾ ਦੇ ਕਮਾਂਡਰ-ਇਨ-ਚੀਫ ਸਨ। ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦੀ ਸਥਾਪਨਾ ਅਤੇ ਉਹਨਾਂ ਦੀਆਂ ਜਿੱਤਾਂ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ। ਉਨ੍ਹਾਂ ਨੇ ਘੱਟ ਤੋਂ ਘੱਟ 20 ਪਮੁੱਖ ਅਤੇ ਇਤਿਹਾਸਿਕ ਯੁੱਧਾਂ ਦੀ ਕਮਾਨ ਸਾਂਭੀ ਸੀ ਜਾਂ ਉਸ ਵਿਚ ਹਿੱਸਾ ਲਿਆ। ਇਹਨਾਂ ਵਿਚੋਂ ਸਭ ਤੋਂ ਮਹੱਤਵਪੂਰਨ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪੇਸ਼ਾਵਰ ਅਤੇ ਜਮਰੂਦ ਦੀ ਲੜਾਈ ਸੀ, ਜਿਸ ਵਿਚਹਰੀ ਸਿੰਘ ਨਲਵਾ ਨੇ ਕਮਾਨ ਸਾਂਭੀ ਅਤੇ ਜਿੱਤ ਹਾਸਲ ਕੀਤੀ।
ਸਿੱਖ ਯੁੱਗ ਵਿੱਚ ਬਹੁਤ ਘੱਟ ਉਦਾਹਰਣ ਹਨ ਜਿੱਥੇ ਸਿੱਖ ਸ਼ਾਸਕਾਂ ਨੇ ਕੋਈ ਰਚਨਾ ਕੀਤੀ ਹੈ ਪਰ ਹਰੀ ਸਿੰਘ ਨਲਵਾ ਨੇ ਕਿਲਿਆਂ, ਗੁਰਦੁਆਰਿਆਂ, ਬਾਗਾਂ, ਹਵੇਲੀਆਂ ਅਤੇ ਸਰਾਏ ਸਮੇਤ ਘੱਟ ਤੋਂ ਘੱਟ 56 ਵੱਖ-ਵੱਖ ਭਵਨਾਂ ਦਾ ਨਿਰਮਾਣ ਕਰਾਇਆ ਸੀ। ਇਸ ਤਰ੍ਹਾਂ ਪਾਕਿਸਤਾਨ ਸਰਕਾਰ ਨੂੰ ਇਹ ਯਕੀਨੀ ਕਰਨ ਲਈ ਧਿਆਨ ਰੱਖਣਾ ਚਾਹੀਦਾ ਹੈ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਦਿਸ਼ਾ ਵਿਚ ਉਹਨਾਂ ਦਾ ਇਕ ਕਦਮ ਸਿੱਖਾਂ ਵਿਚ ਉਹਨਾਂ ਪ੍ਰਤੀ ਗੁੱਸੇ ਨੂੰ ਭੜਕਾ ਸਕਦਾ ਹੈ। ਖਾਸ ਕਰ ਕੇ ਜਦੋਂ ਉਹ ਰਾਸ਼ਟਰ ਵਿਚ ਘੱਟ ਗਿਣਤੀ ਹਨ। ਸਿੱਖ ਭਾਈਚਾਰੇ ਦੇ ਕਹਿਣਾ ਹੈ ਕਿ ਬੌਡੀ ਨੂੰ ਸੁਧਾਰ ਕਰਦੇ ਸਮੇਂ ਨਾਗਰਿਕਾਂ ਦੀਆਂ ਧਾਰਮਿਕ ਅਤੇ ਸੱਭਿਆਚਾਰਕ ਭਾਵਨਾਵਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਦੇ PM ਇਮਰਾਨ ਖਾਨ ਚੀਨ ਦੀ ਚਾਰ ਦਿਨ ਦੀ ਯਾਤਰਾ ਲਈ ਰਵਾਨਾ
NEXT STORY