ਵਾਸ਼ਿੰਗਟਨ : ਕੋਰੋਨਾ ਕਾਲ 'ਚ ਇਨਸਾਨ ਦੀ ਜੀਵਨ ਸ਼ੈਲੀ 'ਚ ਕਈ ਬਦਲਾਅ ਆਏ ਹਨ। ਕੁੱਝ ਚੰਗੇ ਤਾਂ ਕੁੱਝ ਬੁਰੇ। ਇਕ ਰਿਸਰਚ 'ਚ ਲੋਕਾਂ ਦੀ 'ਬੁਰੀ ਆਦਤ' 'ਚ ਵਾਧੇ ਦਾ ਖੁਲਾਸਾ ਹੋਇਆ ਹੈ। ਰਿਸਰਚ ਮੁਤਾਬਕ ਤਾਲਾਬੰਦੀ ਦੌਰਾਨ ਲੋਕਾਂ 'ਚ ਸ਼ਰਾਬ ਪੀਣ ਦੀ ਆਦਤ ਹੋਰ ਵੱਧ ਗਈ ਹੈ।
ਲੋਕਾਂ 'ਚ ਵਧੀ ਡਰਿੰਕ ਦੀ ਆਦਤ
'ਪ੍ਰੀ-ਰਿਵਿਊ ਅਮੈਰੀਕਨ ਜਰਨਲ ਆਫ ਡਰੱਗਸ ਐਂਡ ਅਲਕੋਹਲ ਐਬਿਊਜ਼' 'ਚ ਪ੍ਰਕਾਸ਼ਿਤ ਇਕ ਰਿਸਰਚ ਮੁਤਾਬਕ ਅਮਰੀਕਾ 'ਚ 18 ਸਾਲ ਤੋਂ ਵੱਧ ਦੇ ਲਗਭਗ 2,000 ਲੋਕਾਂ ਦਰਮਿਆਨ ਸਰਵੇ ਕੀਤਾ ਗਿਆ। ਸਰਵੇ 'ਚ ਕੋਵਿਡ-19 ਤਾਲਾਬੰਦੀ ਦੌਰਾਨ ਡਰਿੰਕ ਦੀ ਆਦਤ ਅਤੇ ਤਣਾਅ ਨੂੰ ਲੈ ਕੇ ਪ੍ਰਸ਼ਨ ਸ਼ਾਮਲ ਕੀਤੇ ਗਏ। ਸਰਵੇ 'ਚ ਸਾਹਮਣੇ ਆਇਆ ਕਿ ਸ਼ਰਾਬ ਦੀ ਖਪਤ ਹੋਰ ਵਧ ਗਈ ਹੈ। ਜੋ ਮਰਦ ਦੋ ਘੰਟੇ ਦੇ ਅੰਦਰ 5 ਜਾਂ ਜ਼ਿਆਦਾ ਅਤੇ ਔਰਤਾਂ 4 ਦੇ ਲਗਭਗ ਪੈੱਗ ਲੈਂਦੀਆਂ ਹਨ ਉਨ੍ਹਾਂ ਦੀ ਡਰਿੰਕ ਲੈਣ ਦੀ ਆਦਤ ਤਾਲਬੰਦੀ ਦੇ ਹਰ ਹਫ਼ਤੇ 'ਚ 19 ਫ਼ੀਸਦੀ ਦਰ ਦੀ ਤੇਜ਼ੀ ਨਾਲ ਵਧੀ ਹੈ।
ਜਲਦੀ-ਜਲਦੀ ਸ਼ਰਾਬ ਪੀਣ ਵਾਲਿਆਂ ਦਾ ਬੁਰਾ ਹਾਲ!
ਜਲਦੀ ਸ਼ਰਾਬ ਪੀਣ ਵਾਲਿਆਂ ਦੀ 'ਡਰਿੰਕ ਕੈਪੇਸਿਟੀ' ਕਦੇ-ਕਦਾਈਂ ਸ਼ਰਾਬ ਪੀਣ ਵਾਲਿਆਂ ਦੇ ਮੁਕਾਬਲੇ ਦੁਗਣੀ ਵੱਧ ਗਈ ਹੈ। ਇਨ੍ਹਾਂ 'ਚ ਵੀ ਜੋ ਲੋਕ ਬੀਮਾਰ ਹਨ ਜਾਂ ਡਿਪ੍ਰੈਸ਼ਨ ਤੋਂ ਪੀੜਤ ਹਨ, ਉਹ ਜ਼ਿਆਦਾ ਸ਼ਰਾਬ ਦਾ ਸੇਵਨ ਕਰ ਰਹੇ ਹਨ। ਯੂਨਿਵਰਸਿਟੀ ਆਫ ਟੈਕਸਾਸ ਹੈਲਥ ਸਾਇੰਸ ਸੈਂਟਰ ਸਕੂਲ ਆਫ ਪਬਲਿਕ ਹੈਲਥ ਦੇ ਮਾਹਿਰਾਂ ਵਲੋਂ ਕੀਤੇ ਗਈ ਇਕ ਜਾਂਚ 'ਚ ਇਹ ਵੀ ਦੱਸਿਆ ਗਿਆ ਹੈ ਕਿ, ਮਹਾਮਾਰੀ ਦੌਰਾਨ ਰੋਜ ਸ਼ਰਾਬ ਪੀਣ ਵਾਲਿਆਂ ਨੇ ਹਰ ਇਕ ਮੌਕੇ 'ਤੇ 4 ਡਰਿੰਕਸ ਲਈਆਂ ਜਦੋਂ ਕਿ ਕਦੇ-ਕਦਾਈਂ ਸ਼ਰਾਬ ਪੀਣ ਵਾਲਿਆਂ ਨੇ 2 ਪੈੱਗ ਲਏ।
ਨੋਟ : ਕੋਰੋਨਾ ਕਾਲ 'ਚ ਵਧੀ ਸ਼ਰਾਬ ਦੀ ਆਦਤ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕਿਸਾਨ ਅੰਦੋਲਨ ਦੇ ਹੱਕ 'ਚ ਪ੍ਰਿੰ. ਸਰਵਣ ਸਿੰਘ ਵਲੋਂ 'ਨੈਸ਼ਨਲ ਸਪੋਰਟਸ ਐਵਾਰਡ' ਮੋੜਨ ਦਾ ਫ਼ੈਸਲਾ
NEXT STORY